ਚੰਡੀਗੜ੍ਹ: ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਵਿਚਕਾਰ ਨਵਾਂ 'ਨੈਸ਼ਨਲ ਆਰਗੈਨਿਕ ਫੈਸਟੀਵਾਲ ਆਫ ਵਿਮੈਨ ਇੰਟਰਪ੍ਰੀਨਰਜ਼' ਸਥਾਪਤ ਕਰਨ ਲਈ ਇੱਕ ਸਮਝੌਤਾ ਕੀਤਾ ਗਿਆ ਹੈ।
ਨੈਸ਼ਨਲ ਆਰਗੈਨਿਕ ਫੈਸਟੀਵਲ ਆਫ਼ ਵਿਮੈਨ ਲਈ ਮੰਤਰਾਲੇ ਹੋਏ ਇੱਕਜੁਟ - ਹਰਸਿਮਰਤ ਬਾਦਲ
ਮਹਿਲਾ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਖਰੀਦਦਾਰਾਂ ਨਾਲ ਜੋੜਣ ਲਈ ਅਤੇ ਆਰਗੈਨਿਕ ਖੁਰਾਕ ਉਤਪਾਦਾਂ ਦੀ ਕਾਸ਼ਤ ਨੂੰ ਵੀ ਹੁੰਗਾਰਾ ਦੇਣ ਲਈ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਸਮ੍ਰਿਤੀ ਇਰਾਨੀ ਨੇ ਇੱਕ ਸਮਝੋਤਾ ਕੀਤਾ ਹੈ।
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਸਮ੍ਰਿਤੀ ਇਰਾਨੀ ਨੇ ਐਨਆਈਐਫਟੀਈਐਮ, ਸੋਨੀਪਤ ਵਿਖੇ ਮਹਿਲਾ ਕਾਰੋਬਾਰੀਆਂ ਲਈ ਰਾਸ਼ਟਰੀ ਆਰਗੈਨਿਕ ਫੈਸਟੀਵਲ ਸ਼ੁਰੂ ਕਰਨ ਲਈ ਇਕਜੁਟਤਾ ਦਿਖਾਈ ਹੈ। ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਅਮਲੀ ਜਾਮਾ ਪਹੁੰਚਾਉਣ ਲਈ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਇੰਟਰਪ੍ਰੀਨਰਸ਼ਿਪ ਐਂਡ ਮੈਨੇਜਮੈਂਟ (ਐਨਆਈਐਫਟੀਈਐਮ) ਨਾਲ ਮਿਲ ਕੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ। ਇਸ ਪ੍ਰਾਜੈਕਟ ਦਾ ਉਦੇਸ਼ ਮਹਿਲਾ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਖਰੀਦਦਾਰਾਂ ਨਾਲ ਜੋੜਣ ਲਈ ਅਹਿਮ ਭੂਮਿਕਾ ਨਿਭਾਉਣਾ ਹੈ। ਇਸ ਨਾਲ ਪੇਂਡੂ ਔਰਤਾਂ ਅਤੇ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ, ਇਸ ਤੋਂ ਇਲਾਵਾ ਭਾਰਤ ਅੰਦਰ ਆਰਗੈਨਿਕ ਖੁਰਾਕ ਉਤਪਾਦਾਂ ਦੀ ਕਾਸ਼ਤ ਨੂੰ ਵੀ ਹੁੰਗਾਰਾ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਸਮਾਗਮ ਕਰਵਾਉਣ ਵਾਸਤੇ ਇੰਸਟੀਚਿਊਟ ਦੇ ਵਾਈਸ ਚਾਂਸਲਰ ਨੂੰ ਫੰਡ ਮੁਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਫੈਸਟੀਵਲ ਦਾ ਪਹਿਲਾ ਸਮਾਗਮ ਐਨਆਈਐਫਟੀਈਐਮ, ਸੋਨੀਪਤ ਵਿਖੇ ਕਰਵਾਇਆ ਜਾਵੇਗਾ।