ਚੰਡੀਗੜ੍ਹ: ਅੱਜ ਭਾਰਤ ਸਮੇਤ ਪੂਰੀ ਦੁਨੀਆਂ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਦੀ ਅਗਵਾਈ 'ਚ ਬਾਲੀਵੁੱਡ ਦੇ ਸਿਤਾਰੇ, ਸੈਨਾ ਦੇ ਜਵਾਨ ਹਰ ਕੋਈ ਯੋਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਰਾਂਚੀ 'ਚ ਯੋਗ ਕਰ ਰਹੇ ਸਨ। ਉਥੇ ਹੀ ਛੋਟੇ ਬੱਚਿਆਂ ਦੇ ਚਹੇਤੇ ਕਾਰਟੂਨ 'ਮੋਟੂ-ਪਤਲੂ' ਨੇ ਵੀ ਯੋਗ ਕੀਤਾ। 'ਮੋਟੂ-ਪਤਲੂ' ਕਾਰਟੂਨ ਚਰਿੱਤਰ ਹਨ ਅਤੇ ਛੋਟੇ ਬੱਚਿਆਂ 'ਚ ਕਾਫ਼ੀ ਪ੍ਰਚਲਿਤ ਹਨ। ਇਹਨਾਂ ਦੇ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵੀਡੀਓ ਵਾਇਰਲ ਹੁੰਦੇ ਹਨ।
PM ਮੋਦੀ ਨਾਲ 'ਮੋਟੂ-ਪਤਲੂ' ਨੇ ਵੀ ਕੀਤਾ ਯੋਗ - yoga day
ਵਿਸ਼ਵ ਯੋਗ ਦਿਵਸ ਦੇ ਮੌਕੇ 'ਤੇ ਪੀਐਮ ਮੋਦੀ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਯੋਗ ਕੀਤਾ। ਉੱਥੇ ਹੀ ਬੱਚਿਆਂ ਦੇ ਚਹੇਤੇ ਕਾਰਟੂਨ 'ਮੋਟੂ-ਪਤਲੂ' ਨੇ ਵੀ ਯੋਗ ਕੀਤਾ।
ਫ਼ੋਟੋ
ਸ਼ਾਇਦ ਇਹੀ ਦੇਖ ਕੇ 'ਮੋਟੂ-ਪਤਲੂ' ਨੂੰ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਛੋਟੇ ਬੱਚਿਆਂ 'ਚ ਵੀ ਯੋਗ ਦਿਵਸ ਦਾ ਸੰਦੇਸ਼ ਪਹੁੰਚ ਸਕੇ ਅਤੇ ਉਹ ਵੀ ਯੋਗ ਦੀ ਮਹੱਤਤਾ ਨੂੰ ਸਮਝਣ। ਜ਼ਿਕਰਯੋਗ ਹੈ ਸਾਲ 2015 'ਚ 21 ਜੂਨ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ।