ਖੰਨਾ: ਪਿੰਡ ਰਾਮਗੜ੍ਹ ਨਵਾਂ 'ਚ ਸਿਰਫ਼ 30 ਮਿੰਟ ਦੀ ਦੇਰੀ ਬਰਾਤੀਆਂ ਨੂੰ ਇੰਨੀ ਮਹਿੰਗੀ ਪੈ ਗਈ ਕਿ ਕੁੜੀ ਵਾਲਿਆਂ ਨੇ ਬਰਾਤ 'ਤੇ ਜਾਨਲੇਵਾ ਹਮਲਾ ਹੀ ਕਰ ਦਿੱਤਾ। ਇਸ ਹਮਲੇ 'ਚ 8 ਤੋਂ 10 ਬਾਰਾਤੀਆਂ ਨੂੰ ਸੱਟਾਂ ਲੱਗੀਆਂ ਹਨ।
30 ਮਿੰਟ ਦੀ ਦੇਰੀ ਬਰਾਤੀਆਂ ਨੂੰ ਪਈ ਮਹਿੰਗੀ, ਕੁੜੀ ਵਾਲਿਆਂ ਨੇ ਕੀਤੀ ਛਿੱਤਰਾਂ ਦੀ ਬਰਸਾਤ - wwe
ਖੰਨਾ ਸ਼ਹਿਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿੰਡ ਰਾਮਗੜ੍ਹ ਨਵਾਂ 'ਚ ਵਿਆਹ ਹੋਣ ਜਾ ਰਿਹਾ ਸੀ, ਸਭ ਵਧੀਆ ਚੱਲ ਰਿਹਾ ਸੀ, ਲੱਡੂ ਵਰਤਾਏ ਜਾ ਰਹੇ ਸਨ, ਖੁਸ਼ੀਆਂ ਦਾ ਮਾਹੌਲ ਸੀ ਤੇ ਫਿਰ ਅਚਾਨਕ ਉਹ ਹੋਇਆ, ਜਿਸ ਨਾਲ ਖਿੜੇ ਮੱਥੇ ਆਏ ਬਰਾਤੀਆਂ ਦੇ ਚਿਹਰੇ ਜ਼ਖਮਾਂ ਨਾਲ ਭਰ ਗਏ।
ਇਸ ਮਾਮਲੇ 'ਤੇ ਬਰਾਤੀਆਂ ਨੇ ਦੱਸਿਆ ਕਿ ਉਹ ਨਵਾਂ ਪਿੰਡ ਰਾਮਗੜ੍ਹ ਵਿੱਚ ਬੱਸੀ ਪਠਾਣਾ ਤੋਂ ਬਾਰਾਤ ਲੈ ਕੇ ਆਏ ਸਨ ਤੇ ਬਰਾਤ ਨੂੰ ਪਹੁੰਚਣ ਵਿੱਚ ਥੋੜ੍ਹੀ ਦੇਰੀ ਹੋ ਗਈ। ਇਸੇ ਦੌਰਾਨ ਕੁੜੀ ਵਾਲਿਆਂ ਵਿੱਚੋਂ ਕਿਸੇ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਮਾਮਲਾ ਵੱਧ ਗਿਆ ਤੇ ਕੁੜੀ ਵਾਲਿਆਂ ਨੇ ਬਰਾਤ 'ਤੇ ਹਮਲਾ ਕਰ ਦਿੱਤਾ। ਜਿਸ 'ਚ 8 ਤੋਂ 10 ਬਰਾਤੀਆਂ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ 'ਤੇ ਹਮਲਾ ਕਰਨ ਦੀ ਵਜ੍ਹਾ ਕੀ ਸੀ। ਬਰਾਤੀਆਂ ਨੇ ਵਿਚੌਲੇ 'ਤੇ ਉਸਦੇ ਸਾਥੀਆਂ 'ਤੇ ਹਮਲੇ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਐਸਐਚਓ ਅਨਵਰ ਅਲੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਸ਼ਿਕਾਇਤ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।