ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ 'ਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਣ ਜਾ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਇਸ ਬੈਠਕ 'ਚ ਹਿੱਸਾ ਲੈ ਰਹੇ ਹਨ। ਬੈਠਕ 'ਚ ਕਾਰੋਬਾਰੀਆਂ ਲਈ ਜੀਐਸਤੀ ਰਿਫੰਡ ਨੂੰ ਆਸਾਨ ਬਣਾਉਣ ਲਈ ਅਤੇ ਈ-ਚਲਾਨ ਲਈ ਬਿਹਤਰ ਵਿਵਸਥਾ ਲਾਗੂ ਕਰਨ ਸਬੰਧੀ ਕੋਈ ਫ਼ੈਸਲਾ ਹੋ ਸਕਦਾ ਹੈ।
GST ਕੌਂਸਲ ਦੀ ਮੀਟਿੰਗ ਅੱਜ, ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕਰਨਗੇ ਮਨਪ੍ਰੀਤ ਬਾਦਲ
ਨਵੀਂ ਦਿੱਲੀ 'ਚ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਣ ਦੀ ਅਗਵਾਈ 'ਚ ਜੀਐਸਟੀ ਕੌਂਸਲ ਦੀ ਮੀਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕਰਨਗੇ।
ਫ਼ੋਟੋ
ਸੂਤਰਾਂ ਮੁਤਾਬਿਕ ਰਿਫੰਡ ਦੇ ਦਾਅਵਿਆਂ 'ਤੇ ਜਾਂਚ ਲਈ ਇੱਕ ਬਿੰਦੂ ਵਿਵਸਥਾ ਬਣਾਉਣ 'ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਅਲਾਵਾ ਕੰਪਨੀਆਂ ਨੂੰ ਈ-ਚਲਾਨ ਉਪਲੱਬਧ ਕਰਵਾਉਣ ਸਬੰਧੀ ਵੀ ਕੋਈ ਫ਼ੈਸਲਾ ਕੀਤਾ ਜਾ ਸਕਦਾ ਹੈ। ਬੈਠਕ ਦੇ ਏਜੰਡੇ 'ਚ 1 ਅਪ੍ਰੈਲ 2020, ਤੋਂ ਜੀਐਸਤੀ-ਈ ਵੇਅ ਬਿੱਲ ਪ੍ਰਣਾਲੀ ਦਾ NHAI ਦੀ ਫ਼ਾਸਟੈਗ ਪ੍ਰਣਾਲੀ 'ਚ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ। ਇਸ ਨਾਲ ਮਾਲ ਦੀ ਅਵਾਜਾਹਿ ਦੀ ਨਿਗਰਾਨੀ ਕਰਨੀ ਅਸਾਂ ਹੋਵੇਗੀ ਅਤੇ ਜੀਐਸਤੀ ਚੋਰੀ ਨੂੰ ਵੀ ਰੋਕਿਆ ਜਾ ਸਕੇਗਾ।