ਹੁਸ਼ਿਆਰਪੁਰ: ਹੁਸ਼ਿਆਰਪੁਰ ਵਿੱਚ ਇਕ ਪੀੜਤ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਨੇ ਉਸ ਨਾਲ ਨਜਾਇਜ਼ ਸਬੰਧ ਬਣਾਏ। ਹੁਣ ਉਹ 7 ਮਹੀਨੇ ਗਰਭ ਤੋਂ ਹੈ ਤਾਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਰਹੀਆਂ ਹਨ। ਪੀੜਤ ਲੜਕੀ ਪੂਨਮ (ਕਾਲਪਨਿਕ ਨਾਂਅ) ਨੇ ਸ਼ਿਕਾਇਤ ਦਰਜ ਕਰਵਾਈ ਕਿ ਸਾਲ 2016 ਵਿੱਚ ਉਸ ਦੀ ਦੋਸਤੀ ਵਿੱਕੀ ਨਾਂਅ ਦੇ ਇੱਕ ਲੜਕੇ ਨਾਲ ਹੋਈ ਸੀ ਅਤੇ ਉਕਤ ਲੜਕੇ ਨੇ ਉਸ ਨਾਲ ਨਜਾਇਜ਼ ਸਬੰਧ ਬਣਾਏ। ਵਿੱਕੀ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਪਰ ਉਹ ਵਿਦੇਸ਼ ਚਲਾ ਗਿਆ।
ਵਿਆਹ ਦਾ ਝਾਂਸਾ ਦੇ ਕੇ ਬਣਾਏ ਨਜਾਇਜ਼ ਸਬੰਧ, ਪੁਲਿਸ ਨੇ ਮਾਮਲਾ ਕੀਤਾ ਦਰਜ - girl
ਹੁਸ਼ਿਆਰਪੁਰ ਵਿੱਚ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਮੁਲਜ਼ਿਮ ਦੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਰਕ ਕਰਵਾ ਦਿੱਤੀ ਹੈ।
ਪੀੜਤ ਲੜਕੀ
ਵਾਪਸ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਿੱਕੀ ਨੇ ਉਸ ਨਾਲ ਸਾਲ 2018 ਵਿੱਚ ਨਜਾਇਜ਼ ਸਬੰਧ ਬਣਾ ਲਏ ਜਿਸ ਤੋਂ ਬਾਅਦ ਉਹ ਵਿੱਕੀ ਦੇ ਘਰ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਵਿੱਕੀ ਪਹਿਲਾਂ ਤੋਂ ਵੀ ਸ਼ਾਦੀ ਸ਼ੁਦਾ ਹੈ। ਪੁਲਿਸ ਨੂੰ ਮਿਲੀ ਸ਼ਿਕਾਇਤ 'ਚ ਜਾਂਚ ਅਧਿਕਾਰੀ ਰਸ਼ਪਾਲ ਨੇ ਦੱਸਿਆ ਕਿ ਉਕਤ ਪੀੜਤ ਲੜਕੀ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।