ਲੁਧਿਆਣਾ: ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਤੜਕੇ ਸਵੇਰੇ 5 ਵਜੇ ਚੀਮਾ ਚੌਕ ਨੇੜੇ ਘੋੜਾ ਕਾਲੋਨੀ ਅਤੇ ਅਮਰਪੁਰਾ ਇਲਾਕੇ ਦੇ ਵਿੱਚ ਦਬਿਸ਼ ਦਿੱਤੀ ਗਈ। ਇਸ ਦੌਰਾਨ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ 40 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਦੋ ਘਰਾਂ ਚੋਂ ਨਸ਼ਾ ਵੀ ਬਰਾਮਦ ਕੀਤਾ।
ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਦੇ ਘਰਾਂ 'ਚ ਰੇਡ, ਹਿਰਾਸਤ 'ਚ ਲਏ 40 ਸ਼ੱਕੀ - ਲੁਧਿਆਣਾ ਪੁਲਿਸ ਦੀ ਰੇਡ
ਲੁਧਿਆਣਾ ਪੁਲਿਸ ਨੇ ਘੋੜਾ ਕਾਲੋਨੀ ਅਮਰਪੁਰਾ ਇਲਾਕੇ ਵਿੱਚ ਤੜਕੇ ਰੇਡ ਕੀਤੀ ਜਿਸ ਦਾ ਈਟੀਵੀ ਭਾਰਤ ਦੀ ਟੀਮ ਵੀ ਹਿੱਸਾ ਬਣੀ। 40 ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਪੂਰਾ ਅਪਰੇਸ਼ਨ ਏਸੀਪੀ ਵਰਿਆਮ ਸਿੰਘ ਅਤੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਦੀ ਅਗਵਾਈ 'ਚ ਚਲਾਇਆ ਗਿਆ। ਦੱਸ ਦਈਏ ਕਿ ਪਿਛਲੇ ਦਿਨੀਂ ਵਿਧਾਇਕ ਸਿਮਰਜੀਤ ਬੈਂਸ ਨੇ ਘੋੜਾ ਕਾਲੋਨੀ ਅਤੇ ਅਮਰਪੁਰਾ ਇਲਾਕੇ ਵਿੱਚ ਨਸ਼ੇ ਦੀ ਹੋ ਰਹੀ ਖਰੀਦ ਦੀ ਵੀਡੀਓ ਅਪਣੀ ਫੇਸਬੁਕ 'ਤੇ ਪੋਸਟ ਕੀਤੀ ਸੀ।
ਈਟੀਵੀ ਭਾਰਤ ਨੇ ਪੁਲਿਸ ਦੀ ਇਸ ਗੁਪਤ ਰੇਡ ਦੇ ਵਿੱਚ ਹਿੱਸਾ ਲੈਂਦਿਆਂ ਪੁਲਿਸ ਦੀ ਦਬਿਸ਼ ਦੀਆਂ ਲਾਈਵ ਤਸਵੀਰਾਂ ਵਿਖਾਈਆਂ ਅਤੇ ਡੀਸੀਪੀ ਵਰਿਆਮ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵਿੱਚ ਨਸ਼ਾ ਤਸਕਰ ਹੋਣ ਦੀ ਸੂਚਨਾ ਉਨ੍ਹਾਂ ਨੂੰ ਮਿਲੀ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ, ਕ੍ਰਾਈਮ ਬ੍ਰਾਂਚ, ਸਪੈਸ਼ਲ ਫੋਰਸ ਨਾਲ ਰੇਡ ਕੀਤੀ ਗਈ ਹੈ ਅਤੇ 40 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।