ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੀਰਵਾਰ ਨੂੰ 11 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ 95 ਸੀਟਾਂ 'ਤੇ ਵੋਟਿੰਗ ਕਰਵਾਈ ਗਈ। ਇਸ ਗੇੜ ਚ ਕੁੱਲ 66 ਫੀਸਦੀ ਲੋਕਾਂ ਨੇ ਵੋਟਿੰਗ ਕੀਤੀ। ਚੋਣ ਕਮਿਸ਼ਨ ਤੋਂ ਪ੍ਰਾਪਤ ਸੂਚਨਾ ਮੁਤਾਬਕ, ਅਸਾਮ ਵਿੱਚ 78.22%, ਬਿਹਾਰ ਵਿੱਚ 62.38 ਫੀਸਦੀ, ਛੱਤੀਸਗੜ੍ਹ ਵਿੱਚ 71%, ਜੰਮੂ-ਕਸ਼ਮੀਰ ਵਿੱਚ 43.4%, ਕਰਨਾਟਕ ਵਿੱਚ 61.80%, ਮਹਾਰਾਸ਼ਟਰ ਵਿੱਚ 62%, ਮਣੀਪੁਰ ਵਿੱਚ 79.7%, ਉੜੀਸਾ ਵਿੱਚ 64%, ਪੁੱਡੂਚੇਰੀ ਵਿੱਚ 78%, ਤਮਿਲਨਾਡੂ ਵਿੱਚ 72%, ਉੱਤਰ ਪ੍ਰਦੇਸ਼ ਵਿੱਚ 62.3% ਅਤੇ ਪੱਛਮੀ ਬੰਗਾਲ ਵਿੱਚ 76.1 ਫੀਸਦੀ ਵੋਟਿੰਗ ਹੋਈ।
ਲੋਕ ਸਭਾ ਚੋਣਾਂ: ਦੂਜੇ ਗੇੜ 'ਚ ਕੁੱਲ 66 ਫੀਸਦੀ ਹੋਈ ਵੋਟਿੰਗ - channai
ਲੋਕ ਸਭਾ ਚੋਣਾਂ ਦੇ ਦੂਜੇ ਗੇੜ 'ਚ 11 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ 95 ਸੀਟਾਂ 'ਤੇ ਵੋਟਿੰਗ ਕਰਵਾਈ ਗਈ। ਦੂਜੇ ਗੇੜ ਵਿੱਚ ਕੁੱਲ 66 ਫੀਸਦੀ ਵੋਟਾਂ ਪਈਆਂ।
ਦੂਜੇ ਪੜਾਅ ਦੀ ਵੋਟਿੰਗ ਲਈ ਉਂਝ ਤਾਂ 19 ਮਾਰਚ ਨੂੰ ਜਾਰੀ ਕੀਤੀ ਗਏ ਨੋਟਿਫਿਕੇਸ਼ਨ ਦੇ ਅਨੁਸਾਰ 13 ਸੂਬਿਆਂ ਦੀਆਂ 97 ਸੀਟਾਂ ਉੱਤੇ ਵੋਟਿੰਗ ਹੋਣੀ ਸੀ, ਪਰ ਚੋਣ ਕਮਿਸ਼ਨ ਵਲੋਂ ਤ੍ਰਿਪੁਰਾ ਦੇ ਪੂਰਬੀ ਤ੍ਰਿਪੁਰਾ ਅਤੇ ਤਮਿਲਨਾਡੂ ਦੀ ਵੇੱਲੋਰ ਸੀਟ ਉੱਤੇ ਮਤਦਾਨ ਮੁਲਤਵੀ ਕੀਤੇ ਜਾਣ ਦੇ ਕਾਰਨ ਵੀਰਵਾਰ ਨੂੰ 11 ਸੂਬਿਆਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ 'ਚ 95 ਸੀਟਾਂ 'ਤੇ ਵੋਟਿੰਗ ਕਰਵਾਈ ਗਈ।
ਦੱਸ ਦਈਏ ਕਿ ਲੋਕਸਭਾ ਦੀਆਂ 543 ਸੀਟਾਂ ਲਈ ਕੁੱਲ ਸੱਤ ਗੇੜਾਂ ਵਿੱਚ ਵੋਟਿੰਗ ਹੋਣੀ ਹੈ। ਪਹਿਲੇ ਗੇੜ ਵਿੱਚ 11 ਅਪ੍ਰੈਲ ਨੂੰ 20 ਸੁੂਬਿਆਂ ਦੀਆਂ 91 ਸੀਟਾਂ ਉੱਤੇ ਮਤਦਾਨ ਹੋ ਚੁੱਕਿਆ ਹੈ ਤੇ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਦੂਜੇ ਪੜਾਅ ਵਿੱਚ ਤਮਿਲਨਾਡੂ ਦੀਆਂ ਕੁੱਲ 39 ਵਿੱਚੋਂ 38 ਲੋਕਸਭਾ ਸੀਟਾਂ ਦੇ ਨਾਲ ਸੂਬੇ ਦੀਆਂ 18 ਵਿਧਾਨਸਭਾ ਸੀਟਾਂ ਉੱਤੇ ਵੀ ਚੋਣਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਬਿਹਾਰ ਦੀਆਂ 40 ਵਿੱਚੋਂ ਪੰਜ, ਜੰਮੂ ਕਸ਼ਮੀਰ ਦੀਆਂ ਛੇ ਵਿੱਚੋਂ ਦੋ, ਉੱਤਰ ਪ੍ਰਦੇਸ਼ ਦੀਆਂ 80 ਵਿੱਚੋਂ ਅੱਠ, ਕਰਨਾਟਕ ਦੀਆਂ 28 ਵਿੱਚੋਂ 14, ਮਹਾਰਾਸ਼ਟਰ ਦੀਆਂ 48 ਵਿੱਚੋਂ 10 ਅਤੇ ਪੱਛਮੀ ਬੰਗਾਲ ਦੀਆਂ 42 ਵਿੱਚੋਂ ਤਿੰਨ ਸੀਟਾਂ ਲਈ ਵੀ ਵੋਟਿੰਗ ਹੋਈ। ਇਸ ਪੜਾਅ ਵਿੱਚ ਅਸਾਮ ਅਤੇ ਉੜੀਸਾ ਦੀਆਂ ਪੰਜ-ਪੰਜ ਸੀਟਾਂ ਉੱਤੇ ਵੀ ਵੋਟਿੰਗ ਪੂਰੀ ਹੋ ਗਈ ਹੈ।