ਹੈਦਰਾਬਾਦ: ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ ਸੇਨ ਅਤੇ ਸ਼ੁੰਭਕਰ ਡੇ ਮੰਗਲਵਾਰ ਨੂੰ ਸ਼ੁਰੂ ਹੋਏ ਇੰਡੋਂਨੇਸ਼ੀਆ ਮਾਸਟਰ ਬੈਡਮਿੰਟਨ ਦੇ ਕੁਆਲੀਫਾਇੰਗ ਮੁਕਾਬਲੇ ਵਿੱਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ 18 ਸਾਲ ਦੇ ਲਕਸ਼ ਨੂੰ ਥਾਈਲੈਂਡ ਦੇ ਸੋਂਗਸਕ ਨੂੰ 32 ਮਿੰਟ ਤੱਕ ਚਲੇ ਮੁਕਾਬਲੇ ਵਿੱਚ 21-13, 21-12 ਨਾਲ ਹਰਾਇਆ। ਪਿਛਲੇ ਮਹੀਨੇ ਇਟਲੀ ਇੰਟਰਨੈਸ਼ਨਲ ਵਿੱਚ ਉਪ- ਜੇਤੂ ਰਹੇ ਡੇ ਨੂੰ ਵੀ ਥਾਈਲੈਂਡ ਦੇ ਹੀ ਖਿਡਾਰੀ ਨੇ ਹਰਾਇਆ।
ਹੋਰ ਪੜ੍ਹੋ: IND vs AUS: ਆਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
ਇਸ ਦੇ ਨਾਲ ਹੀ ਮਹਿਲਾ ਵਰਗ ਵਿੱਚ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਤੇ ਪੁਰਸ਼ ਵਰਗ ਵਿੱਚ ਕਿਦਾਂਬੀ ਸ੍ਰੀਕਾਂਤ, ਬੀ ਸਾਈ ਪ੍ਰਣੀਤਾ, ਐਚ ਐਸ ਪ੍ਰਣਏ, ਪੀ ਕਸ਼ਯਪ ਤੇ ਸਮੀਰ ਵਰਮਾ ਬੀਡਬਲਯੂਐਫ ਸੁਪਰ 500 ਟੂਰਨਾਮੈਂਟ ਵਿੱਚ ਮੁੱਖ ਦੌਰ ਵਿੱਚ ਆਪਣੇ ਅਭਿਆਨ ਦਾ ਆਗਾਜ਼ ਕਰਨਗੇ।
ਹੋਰ ਪੜ੍ਹੋ: ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ
ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੰਧੂ ਤੇ ਸਾਇਨਾ ਬੀਡਬਲਯੂਐਫ ਸੁਪਰ 500 ਟੂਰਨਾਮੈਂਟ ਵਿੱਚ ਇੱਕ ਦੂਸਰੇ ਦੇ ਆਹਮਣੇ-ਸਾਹਮਣੇ ਹੋ ਸਕਦੀਆਂ ਹਨ, ਪਰ ਜੇ ਇਹ ਦੋਨੋਂ ਹੀ ਆਪਣੀ ਜਾਪਾਨੀ ਖਿਡਾਰੀਆਂ ਨੂੰ ਹਰਾ ਦੇਣ।