ਬਠਿੰਡਾ: ਇੱਥੋਂ ਦੇ ਪਿੰਡ ਕੋਠਾ ਗੁਰੂ 'ਚ ਇਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਇਸ ਸਬੰਧੀ ਜਦੋਂ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਭਾਜੜਾਂ ਪੈ ਗਈਆਂ। ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਰਿਸ਼ਤੇਦਾਰਾਂ ਨਾਲ ਜਮੀਨੀ ਵਿਵਾਦ ਨਾਲ ਚੱਲ ਰਿਹਾ ਹੈ। ਉਹ ਸਰਕਾਰੀ ਮਹਿਕਮੇ ਦੇ ਚੱਕਰ ਕੱਟ ਕੇ ਥੱਕ ਗਿਆ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਭਗਤਾ ਭਾਈ ਦੀ ਪੁਲੀਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਿਸਾਨ ਨੂੰ ਥੱਲੇ ਆਉਣ ਲਈ ਕਿਹਾ ਗਿਆ।
ਪ੍ਰਸ਼ਾਸਨ ਤੋਂ ਤੰਗ ਹੋ ਕੇ ਕਿਸਾਨ ਚੜ੍ਹਿਆ ਪਾਣੀ ਦੀ ਟੈਂਕੀ 'ਤੇ - protest
ਬਠਿੰਡਾ ਦੇ ਪਿੰਡ ਕੋਠਾ ਗੁਰੂ 'ਚ ਇਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ। ਇਸ ਸਬੰਧੀ ਜਦੋਂ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਭਾਜੜਾਂ ਪੈ ਗਈਆਂ। ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਰਿਸ਼ਤੇਦਾਰਾਂ ਨਾਲ ਜਮੀਨੀ ਵਿਵਾਦ ਨਾਲ ਚੱਲ ਰਿਹਾ ਹੈ।
ਪਾਣੀ ਦੀ ਟੈਂਕੀ 'ਤੇ ਚੜ੍ਹਿਆ ਕਿਸਾਨ
ਏਐਸਆਈ ਬਲਕਾਰ ਸਿੰਘ ਨੇ ਕਿਸਾਨ ਨੂੰ ਉਤਾਰਿਆ ਅਤੇ ਭਰੋਸਾ ਦਿਵਾਇਆ ਕਿ ਉਸਦਾ ਰੁਕਿਆ ਹੋਇਆ ਕੰਮ ਕਰਵਾ ਦਿੱਤਾ ਜਾਵੇਗਾ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦਾ ਬੁਰਾ ਹਾਲ ਹੈ, ਜਿਸ ਕਰਕੇ ਕਿਸਾਨਾਂ ਨੂੰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ।