ਚੰਡੀਗੜ੍ਹ: ਭਾਜਪਾ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੇ ਪਵਨ ਬੰਸਲ ਦੇ ਕਥਿਤ ਤੌਰ 'ਤੇ 'ਅਫ਼ਵਾਹਾਂ' ਫੈਲਾਉਣ ਵਾਲੇ ਬਿਆਨ 'ਤੇ ਕਿਹਾ ਹੈ ਕਿ, 'ਸ਼ਹਿਰ ਵਿੱਚ ਇੱਕਲਿਆਂ ਕਿਸੇ ਵੀ ਜਗ੍ਹਾ ਆ ਜਾਓ ਅਤੇ ਮੈਂ ਵੀ ਬਿਨਾਂ ਕਿਸੇ ਨੂੰ ਨਾਲ ਲਏ ਉੱਥੇ ਪਹੁੰਚਾਂਗੀ, ਫਿਰ ਅਸੀਂ ਦੇਖਾਂਗੇ ਕਿ ਭੀੜ ਕਿਸ ਨੂੰ ਆਕਰਸ਼ਿਤ ਕਰਦੀ ਹੈ।' ਜ਼ਿਕਰਯੋਗ ਹੈ ਕਿ ਪਵਬਨ ਬੰਸਲ ਨੇ ਭਾਜਪਾ ਉਮੀਦਵਾਰ ਕਿਰਨ ਖੇਰ ਦੀ ਰੈਲੀ ਨੂੰ ਲੈਕੇ ਕਿਹਾ ਸੀ ਕਿ ਉਨ੍ਹਾਂ ਦੀ ਰੈਲੀਆਂ ਵਿਚ ਕੋਈ ਨਹੀਂ ਜਾਂਦਾ ਅਤੇ ਉਹ ਇਸ ਸਾਬਿਤ ਕਰ ਕਦੇ ਹਨ ਕਿ ਉਹ ਜ਼ਿਆਦਾ ਭੀੜ ਨੂੰ ਖਿੱਚ ਸਕਦੇ ਹਨ।
'ਅਫ਼ਵਾਹਾਂ' ਫੈਲਾਉਣ 'ਤੇ ਕਿਰਨ ਖੇਰ ਨੇ ਪਵਨ ਬੰਸਲ ਨੂੰ ਲਤਾੜਿਆ - elections
ਲੋਕ ਸਭ ਚੋਣਾਂ ਨੂੰ ਡਲ੍ਹਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਇੱਕ-ਦੂਜੇ 'ਤੇ ਹਮਲਾ ਬੋਲ ਰਹੇ ਹਨ। ਤਾਜ਼ਾ ਮਾਮਲਾ ਕਾਂਗਰਸੀ ਉਮੀਦਵਾਰ ਪਾਵਾਂ ਬੰਸਲ ਅਤੇ ਭਾਜਪਾ ਆਗੂ ਕਿਰਨ ਖੇਰ ਦੇ ਵਿਚਕਰ ਦਾ ਹੈ। ਕਿਰਨ ਖੇਰ ਨੇ ਪਾਵਨ ਬੰਸਲ ਨੂੰ 'ਝੂਠੀ ਅਫ਼ਵਾਹ' ਫੈਲਾਉਣ ਦੇ ਮਾਮਲੇ 'ਤੇ ਲਤਾੜ ਲਗਾਈ ਹੈ।
ਫਾਇਲ ਫ਼ੋਟੋ
ਅਜਿਹੀਆਂ ਅਫਵਾਹਾਂ ਫੈਲਾਉਣ 'ਤੇ ਕਿ 'ਮੇਰੀ ਰੈਲੀ ਵਿੱਚ ਕੋਈ ਨਹੀਂ ਆਇਆ, ਇਹ ਤੁਹਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ।' ਉਨ੍ਹਾਂ ਕਿਹਾ ਕਿ, ਕੀ ਕਾਂਗਰਸ ਆਪ ਦੇ ਬੱਲ 'ਤੇ ਹੀ ਚੋਣਾਂ ਲਾਡ ਰਹੀ ਹੈ ਜਾਂ ਫਿਰ ਕੋਈ ਪੀ.ਆਰ ਕੰਪਨੀ ਉਸਦੀ ਮਦਦ ਕਰ ਰਹੀ ਹੈ।