ਕੈਪਟਨ ਦੀ ਔਕਾਤ ਨਹੀਂ ਕਿ ਉਹ ਬਾਦਲਾਂ ਨੂੰ ਛੂਹ ਵੀ ਲੈਣ- ਅਰਵਿੰਦ ਕੇਜਰੀਵਾਲ - punjab
ਬਠਿੰਡਾ ਪਹੁੰਚੇ ਕੇਜਰੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ 'ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ 'ਚ ਹਿੰਮਤ ਹੈ ਤਾਂ ਉਹ ਬਾਦਲ ਨੂੰ ਸਜ਼ਾ ਦਿਵਾਏ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਤਾਂ ਰਜਾ ਹੈ ਉਹ ਪੰਜਾਬ ਦੇ ਹੀ ਲੋਕਾਂ ਨਾਲ ਨਹੀਂ ਮਿਲਦਾ ਹੈ।
ਬਠਿੰਡਾ: ਬਠਿੰਡਾ ਪਹੁੰਚੇ ਕੇਜਰੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਬਾਦਲ 'ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ 'ਚ ਹਿੰਮਤ ਹੈ ਤਾਂ ਉਹ ਬਾਦਲ ਨੂੰ ਸਜ਼ਾ ਦਿਵਾਏ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਤਾਂ ਰਾਜਾ ਹੈ ਉਹ ਪੰਜਾਬ ਦੇ ਹੀ ਲੋਕਾਂ ਨਾਲ ਨਹੀਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮੇਂ ਵਿੱਚ ਕਿਸਾਨ ਆਤਮ ਹੱਤਿਆ ਕਰਦੇ ਸੀ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਗਿਆ ਪਰ ਉਸਦੇ ਸਮੇਂ ਵਿੱਚ ਵੀ ਕੁੱਝ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਅੱਜ ਵੀ ਨਸ਼ਾ ਵਿੱਕ ਰਿਹਾ ਹੈ। ਉਨ੍ਵਾਂ ਕਿਹਾ ਕਿ ਕੈਪਟਨ ਦੀ ਔਕਾਤ ਨਹੀਂ ਹੈ ਕਿ ਉਹ ਬਾਦਲਾਂ ਨੂੰ ਉਂਗਲ ਨਾਲ ਵੀ ਛੂਹ ਲੈਣ।