ਨਵੀਂ ਦਿੱਲੀ: ਇੰਗਲੈਂਡ ਅਤੇ ਵੇਲਜ਼ 'ਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਭਾਰਤ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਡੋਪ ਟੈਸਟ ਹੋਇਆ। ਜਸਪ੍ਰੀਤ ਬੁਮਰਾਹ ਦਾ ਡੋਪ ਟੈਸਟ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਨੇ ਕੀਤਾ। ਭਾਰਤ ਨੇ ਆਪਣਾ ਪਹਿਲਾ ਮੁਕਾਬਲਾ ਬੁੱਧਵਾਰ 5 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਖੇਡਣਾ ਹੈ।
ਵਿਸ਼ਵ ਕੱਪ- 2019: ਮੈਚ ਤੋਂ ਪਹਿਲਾਂ ਇਸ ਭਾਰਤੀ ਖਿਡਾਰੀ ਦਾ ਹੋਇਆ ਡੋਪ ਟੈਸਟ - jaspreet bumrah
ਭਾਰਤ ਦੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਡੋਪ ਟੈਸਟ ਕਰਵਾਇਆ ਗਿਆ। ਜਸਪ੍ਰੀਤ ਬੁਮਰਾਹ ਦਾ ਡੋਪ ਟੈਸਟ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਨੇ ਕੀਤਾ। ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸਾਊਥੈੰਪਟਨ 'ਚ ਖੇਡੇਗਾ।
ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ
ਭਾਰਤੀ ਖਿਡਾਰੀਆਂ ਨੂੰ ਭਾਵੇਂ ਕਿ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਤੋਂ ਡੋਪ ਟੈਸਟ ਕਰਵਾਉਣ 'ਚ ਪ੍ਰੇਸ਼ਾਨੀ ਹੋਵੇ ਪਾਰ ਵਿਸ਼ਵ ਕੱਪ ਵਰਗੇ ਅੰਤਰ-ਰਾਸ਼ਟਰੀ ਪ੍ਰਤੀਯੋਗਿਤਾ 'ਚ ਖਿਡਾਰੀਆਂ ਨੂੰ ਡੋਪ ਟੈਸਟ ਕਰਵਾਉਣਾ ਪੈਂਦਾ ਹੈ। ਜਸਪ੍ਰੀਤ ਬੁਮਰਾਹ ਨੂੰ ਰੈਂਡਮ ਟੈਸਟ ਕਰਵਾਉਣ ਲਈ ਬੁਲਾਇਆ ਗਿਆ ਸੀ। ਹਾਲਾਂਕਿ ਹੋਰ ਕਿਸੇ ਖਿਡਾਰੀ ਨੂੰ ਡੋਪ ਟੈਸਟ ਕਰਵਾਉਣਾ ਪਵੇਗਾ ਜਾਂ ਨਹੀਂ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।