ਲੰਡਨ: ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਜੇਸਨ ਰੋਏ ਨੇ ਆਪਣਾ 9ਵਾਂ ਸੈਂਕੜਾ ਬਣਾਇਆ। ਇਸੀ ਦੌਰਾਨ ਕੁਝ ਅਜਿਹਾ ਹੋਇਆ ਕਿ ਉਹ ਅੰਪਾਇਰ ਜੋਇਲ ਵਿਲਸਨ ਨਾਲ ਟਕਰਾ ਗਏ। ਟੱਕਰ ਇੰਨੀਂ ਤੇਜ਼ ਸੀ ਕਿ ਅੰਪਾਇਰ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਵਿਲਸਨ ਦੇ ਡਿੱਗਦੇ ਹੀ ਸਟੇਡੀਅਮ 'ਚ ਮੌਜੂਦ ਸਾਰੇ ਦਰਸ਼ਕ ਉੱਠ ਕੇ ਹੱਸਣ ਲੱਗ ਪਏ।
ਜੇਸਨ ਰੋਏ ਨੇ ਪਹਿਲੇ ਮਾਰਿਆ ਚੌਕਾ, ਫ਼ਿਰ ਡੇਗਿਆ ਅੰਪਾਇਰ - umpire
ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਜੇਸਨ ਰੋਏ ਨੇ ਆਪਣਾ 9ਵਾਂ ਸੈਂਕੜਾ ਬਣਾਇਆ। ਇਸੀ ਦੌਰਾਨ ਕੁਝ ਅਜਿਹਾ ਹੋਇਆ ਕਿ ਉਹ ਅੰਪਾਇਰ ਜੋਇਲ ਵਿਲਸਨ ਨਾਲ ਟਕਰਾ ਗਏ। ਟੱਕਰ ਇੰਨੀਂ ਤੇਜ਼ ਸੀ ਕਿ ਅੰਪਾਇਰ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਵਿਲਸਨ ਦੇ ਡਿੱਗਦੇ ਹੀ ਸਟੇਡੀਅਮ 'ਚ ਮੌਜੂਦ ਸਾਰੇ ਦਰਸ਼ਕ ਉੱਠ ਕੇ ਹੱਸਣ ਲੱਗ ਪਏ।
ਜੇਸਨ ਰੋਏ
ਕਿਸ ਤਰ੍ਹਾਂ ਹੋਈ ਟੱਕਰ
ਇਹ ਵਾਕਿਆ ਇੰਗਲੈਂਡ ਦੀ ਪਾਰੀ ਦੇ 27ਵੇਂ ਓਵਰ 'ਚ ਹੋਇਆ ਜਦੋਂ ਬੰਗਲਾਦੇਸ਼ ਵੱਲੋਂ ਮੁਸਟਾਫਿਜ਼ੁਰ ਰਹਿਮਾਨ ਗੇਂਦਬਾਜ਼ੀ ਕਰ ਰਹੇ ਸਨ। ਉਸ ਵੇਲੇ ਰੋਏ 96 ਦੌੜਾਂ 'ਤੇ ਬੈਟਿੰਗ ਕਰ ਰਹੇ ਸਨ। ਇਸੇ ਓਵਰ ਦੀ 5ਵੀਂ ਗੇਂਦ ਨੂੰ ਰੋਏ ਨੇ ਬਾਊਂਡਰੀ ਵੱਲ ਭੇਜਿਆ। ਸਾਰੀਆਂ ਦੀ ਨਿਗਾਹ ਗੇਂਦ ਵੱਲ ਸੀ ਅਤੇ ਇਸੇ ਦੌਰਾਨ ਰੋਏ ਵੀ ਰਨ ਲੈਣ ਲਈ ਭੱਜੇ। ਉਹ ਰੰ ਲੈਣ ਲਈ ਇੰਨੀਂ ਤੇਜੀ 'ਚ ਸੀ ਕਿ ਉਨ੍ਹਾਂ ਅੰਪਾਇਰ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਗੇਂਦ 'ਤੇ ਰੋਏ ਨੂੰ ਚਾਰ ਰਨ ਜਰੂਰ ਮਿਲ ਗਏ।