ਸੰਗਰੂਰ: ਜੈ ਜਵਾਨ ਜੈ ਕਿਸਾਨ ਪਾਰਟੀ ਪੂਰੇ ਦੇਸ਼ 'ਚ 25 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਉੱਥੇ ਹੀ ਸੰਗਰੂਰ ਤੋਂ ਉਹਨਾਂ ਨੇ ਸਜਾ ਕੱਟ ਕੇ ਆਏ ਧਰਮਵੀਰ ਧਾਲੀਵਾਲ ਨੂੰ ਟਿਕਟ ਦਿੱਤੀ ਹੈ। ਪਾਰਟੀ ਦਾ ਮੁੱਖ ਏਜੰਡਾ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਟੋਲ ਟੈਕਸ ਖਤਮ ਕਰਨਾ ਹੈ।
ਜਿਸ ਹਲਕੇ ਤੋਂ ਜਿੱਤ ਹਾਸਿਲ ਹੋਵੇਗੀ, ਉੱਥੇ ਕਿਸਾਨਾਂ ਨੂੰ 100 ਟਰੈਕਟਰ ਵੰਡੇਗੀ ਇਹ ਪਾਰਟੀ - punjab news
ਜੈ ਜਵਾਨ ਜੈ ਕਿਸਾਨ ਪਾਰਟੀ ਪੂਰੇ ਦੇਸ਼ਭਰ ਵਿੱਚ 25 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਰਹੀ ਹੈ। ਜੋ ਉਮੀਦਵਾਰ ਜਿੱਤਣਗੇ ਉਸਦੇ ਇਲਾਕੇ 'ਚ ਕਿਸਾਨਾਂ ਨੂੰ 100 ਟਰੈਕਟਰ ਦਿੱਤੇ ਜਾਣਗੇ।
ਹਰ ਐੱਮਪੀ ਦੀ ਜਿਤ 'ਤੇ ਕਿਸਾਨਾਂ ਨੂੰ ਮਿਲਣਗੇ 100 ਟਰੈਕਟਰ: ਜੈ ਜਾਵਾਨ ਜੈ ਕਿਸਾਨ ਪਾਰਟੀ
ਪਾਰਟੀ ਪ੍ਰਧਾਨ ਨੇ ਕਿਹਾ ਕਿ ਉਹ ਛੋਟੇ ਕਿਸਾਨਾਂ ਨੂੰ ਪ੍ਰਫੁੱਲਤ ਖੇਤੀ ਲਈ ਸਹਾਰਾ ਦੇਣਾ ਚਾਹੁੰਦੇ ਹਨ ਅਤੇ ਇਸਦੇ ਨਾਲ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਸੁਧਾਰ ਕਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਾਡਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਕਰਦਾ ਹੈ ਤਾਂ ਅਸੀਂ ਉਸ ਐੱਮਪੀ ਦੇ ਇਲਾਕੇ ਦੇ ਵਿੱਚ ਜ਼ਰੂਰਤਮੰਦ ਕਿਸਾਨਾਂ ਨੂੰ 100 ਟਰੈਕਟਰ ਤੋਹਫੇ ਦੇ ਰੂਪ ਵਿੱਚ ਦੇਵਾਂਗੇ।