ਨਵੀਂ ਦਿੱਲੀ: ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ 2 ਏਅਰਬੇਸਾਂ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ।ਇਸ ਦੀ ਪੁਸ਼ਟੀ ਪੈਟਾਗਨ ਨੇ ਟਵੀਟ ਕਰਕੇ ਕੀਤੀ ਹੈ। ਇਨ੍ਹਾਂ ਮਿਜ਼ਾਈਲੀ ਹਮਲਿਆਂ ਨਾਲ 80 ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਤੇ ਇਸ ਰਿਪੋਰਟ ਬਾਰੇ ਇਰਾਨ ਪ੍ਰੈਸ ਟੀਵੀ ਦਾ ਕਹਿਣਾ ਹੈ ਕਿ ਪ੍ਰੈਸ ਟੀਵੀ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕਰ ਸਕਦਾ।
ਪੈਟਾਗਨ ਨੇ ਟਵੀਟ ਵਿੱਚ ਲਿਖਿਆ ਹੈ, 7 ਜਨਵਰੀ ਨੂੰ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਅਤੇ ਗਠਜੋੜ ਸੈਨਾ ਦੇ ਏਅਰਬੇਸ 'ਤੇ ਇਕ ਦਰਜਨ ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਹਨ। ਇਹ ਸਪੱਸ਼ਟ ਹੈ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਇਰਾਨ ਨੇ ਦਾਗਿਆ ਹੈ। ਇਰਾਨ ਨੇ ਅਲ-ਅਸਦ ਅਤੇ ਇਰਬਿਲ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਮਿਜ਼ਾਈਲੀ ਹਮਲਿਆਂ ਨਾਲ 80 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਤੇ ਇਸ ਰਿਪੋਰਟ ਬਾਰੇ ਇਰਾਨ ਪ੍ਰੈਸ ਟੀਵੀ ਦਾ ਕਹਿਣਾ ਹੈ ਕਿ ਪ੍ਰੈਸ ਟੀਵੀ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕਰ ਸਕਦਾ।