ਨਵੀਂ ਦਿੱਲੀ: ਬਾਲਾਕੋਟ ਏਅਰ ਸਟਰਾਇਕ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ IPS ਅਧਿਕਾਰੀ ਸਾਮੰਤ ਗੋਇਲ ਨੂੰ ਦੇਸ਼ ਦੀ ਖ਼ੁਫ਼ੀਆ ਅਤੇ ਰਿਸਰਚ ਏਜੰਸੀ (RAW) ਦਾ ਮੁਖੀ ਬਣਾਇਆ ਗਈ ਹੈ। ਉੱਥੇ ਹੀ, IPS ਅਧਿਕਾਰੀ ਅਰਵਿੰਦ ਕੁਮਾਰ ਨੂੰ IB (ਇੰਟੈਲੀਜੈਂਸ ਬਿਊਰੋ) ਦਾ ਨਿਦੇਸ਼ਕ ਬਣਾਇਆ ਗਿਆ ਹੈ।
ਪੰਜਾਬ ਕੈਡਰ ਦੇ ਸਾਮੰਤ ਗੋਇਲ ਬਣੇ RAW ਦੇ ਨਵੇਂ ਮੁਖੀ - intelligence bureau
ਪੰਜਾਬ ਕੈਡਰ ਦੇ 1984 ਬੈਚ ਦੇ ਸਾਮੰਤ ਗੋਇਲ ਨੂੰ RAW ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਦੂਜੇ ਪਾਸੇ, ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਊਰੋ ਦਾ ਨਿਦੇਸ਼ਕ ਬਣਾਇਆ ਗਿਆ ਹੈ। ਦੋਵੇਂ ਅਧਿਕਾਰੀ 1984 ਬੈਚ ਦੇ ਆਈਪੀਐਸ ਅਧਿਕਾਰੀ ਹਨ।
ਫ਼ੋਟੋ
ਦੋਵੇਂ ਹੀ 1984 ਬੈਚ ਦੇ IPS ਅਧਿਕਾਰੀ
ਦੋਵੇਂ ਹੀ 1984 ਬੈਚ ਦੇ IPS ਅਧਿਕਾਰੀ ਹਨ। ਕੇਂਦਰ ਸਰਕਾਰ ਵੱਲੋਂ ਦੋਹਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਮੰਤ ਗੋਇਲ ਮੌਜੂਦਾ RAW ਚੀਫ਼ ਅਨਿਲ ਕੁਮਾਰ ਧਸਮਾਨਾ ਦੀ ਥਾਂ ਲੈਣਗੇ। ਗੋਇਲ ਪੰਜਾਬ ਕੈਡਰ ਦੇ 1984 ਬੈਚ ਦੇ ਅਫ਼ਸਰ ਹਨ। ਇਸ ਦੇ ਅਲਾਵਾ ਨਵੇਂ ਬਣੇ IB ਨਿਦੇਸ਼ਕ ਨੂੰ ਕਸ਼ਮੀਰ ਦੇ ਮਸਲਿਆਂ ਦਾ ਜਾਣਕਾਰ ਮੰਨਿਆ ਜਾਂਦਾ ਹੈ। ਅਰਵਿੰਦ ਕੁਮਾਰ 1984 ਬੈਚ ਦੇ ਹੀ ਅਸਮ-ਮੇਘਾਲਿਆ ਕੈਡਰ ਦੇ ਆਈਪੀਐਸ ਅਧਿਕਾਰੀ ਹਨ।