ਇੱਕ ਲੱਖ ਦਿਰਹਾਮ ਦਾ ਦੂਜਾ ਇਨਾਮ ਵੀ ਭਾਰਤੀ ਮੂਲ ਦੇ ਹੀ ਕੁਲਦੀਪ ਕੁਮਾਰ ਨੇ ਜਿੱਤਿਆ।
ਆਬੂਧਾਬੀ ਵਿੱਚ ਭਾਰਤੀ ਨੇ ਜਿੱਤੇ 19.45 ਕਰੋੜ - ਭਾਰਤੀ
ਦੁਬਈ: ਆਬੂਧਾਬੀ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਪ੍ਰਸ਼ਾਂਤ ਪੰਦਰਾਥਿਲ ਨੇ ਐਤਵਾਰ ਨੂੰ 10 ਮਿਲੀਅਨ ਦਿਰਹਾਮ (ਲਗਭਗ 19.45 ਕਰੋੜ) ਰੁਪਏ ਦਾ ਜੈਕਪਾਟ ਜਿੱਤ ਲਿਆ ਹੈ। ਪ੍ਰਸ਼ਾਂਤ ਨੇ ਐਤਵਾਰ ਨੂੰ ਹੀ ਇਹ ਲਾਟਰੀ ਆਨਲਾਈਨ ਖ਼ਰੀਦੀ ਸੀ।
ਦ ਖ਼ਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ 10 ਜੇਤੂਆਂ ਦੀ ਸੂਚੀ ਵਿੱਚ ਛੇ ਭਾਰਤੀਆਂ ਦੇ ਨਾਂਅ ਸ਼ਾਮਲ ਹਨ। ਪਿਛਲੇ ਮਹੀਨੇ ਵੀ ਸ਼ਾਰਜਾਹ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਅਭਿਸ਼ੇਕ ਕਥੇਲ ਨੇ ਇੱਕ ਮਿਲੀਅਨ ਡਾਲਰ ਦਾ ਜੈਕਪਾਟ ਜਿੱਤਿਆ ਸੀ। ਪਿਛਲੇ ਮਹੀਨੇ ਹੀ ਭਾਰਤੀ ਮੂਲ ਦਾ ਸ਼ਰਤ ਪੁਰਸ਼ੋਤਮਨ ਨੇ 15 ਮਿਲੀਅਨ ਦਿਰਹਾਮ ਦਾ ਜੈਕਪਾਟ ਦਾ ਲੱਕੀ ਡਰਾਅ ਜਿੱਤਿਆ ਸੀ।