ਨਵੀਂ ਦਿੱਲੀ: ਵਿਸ਼ਵ ਕੱਪ ਦੇ 34ਵੇਂ ਮੈਚ 'ਚ ਮੈਨਚੇਸਟਰ ਵਿੱਚ ਭਾਰਤ ਨੇ ਵਿੰਡੀਜ਼ ਨੂੰ 269 ਦੌੜਾਂ ਦਾ ਟੀਚਾ ਦਿੱਤਾ। ਭਾਰਤੇ ਨੇ 50 ਓਵਰਾਂ ਵਿੱਚ 7 ਵਿਕਟਾਂ ਉੱਤੇ 268 ਦੌੜਾਂ ਬਣਾਈਆਂ। ਕਪਤਾਨ ਕੋਹਲੀ ਨੇ 72 ਅਤੇ ਧੋਨੀ ਨੇ 56 ਦੌੜਾਂ ਦੀ ਪਾਰੀ ਖੇਡੀ। ਵਿੰਡੀਜ਼ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੇ ਬੱਲੇਬਾਜ਼ ਜਲਦੀ ਹੀ ਆਊਟ ਹੁੰਦੇ ਗਏ। ਵਿੰਡੀਜ਼ ਦੀ ਸਾਰੀ ਟੀਮ 34.2 ਓਵਰਾਂ ਵਿੱਚ ਸਿਰਫ਼ 143 ਦੌੜਾਂ ਹੀ ਬਣਾ ਸਕੀ। ਭਾਰਤ ਦੇ ਇਹ ਮੈਚ 125 ਦੌੜਾਂ ਨਾਲ ਜਿੱਤ ਲਿਆ।
ਵਿਸ਼ਵ ਕੱਪ 2019: ਭਾਰਤ ਨੇ ਵਿੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ - windies
ਮੈਨਚੈਸਟਰ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਵਿੰਡੀਜ਼ ਨੂੰ ਹਰਾ ਦਿੱਤਾ ਹੈ। ਭਾਰਤ ਨੇ ਵਿਸ਼ਵ ਕੱਪ 'ਚ ਆਪਣੀ 5ਵੀਂ ਜਿੱਤ ਹਾਸਿਲ ਕੀਤੀ ਹੈ।
ਫ਼ੋਟੋ
ਭਾਰਤ ਵਿਸ਼ਵ ਕੱਪ ਦੀ ਅਜਿਹੀ ਟੀਮ ਹੈ ਜਿਸਨੇ ਹੁਣ ਤੱਕ ਕੋਈ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ 6 ਮੈਚਾਂ ਚੋਂ ਪੰਜ ਮੈਚ ਜਿੱਤੇ ਹਨ ਜਦਕਿ ਇੱਕ ਮੈਚ ਮੀਂਹ ਕਾਰਨ ਨਹੀਂ ਹੋ ਸਕਿਆ ਸੀ। ਫ਼ਿਲਹਾਲ ਵਿਸ਼ਵ ਕੱਪ ਦੇ ਪੁਆਇੰਟ ਟੇਬਲ 'ਤੇ ਭਾਰਤ ਦੂਸਰੇ ਨੰਬਰ 'ਤੇ ਆ ਗਈ ਹੈ। ਭਾਰਤ ਦਾ ਅਗਲਾ ਮੈਚ ਇੰਗਲੈਂਡ ਨਾਲ ਐਤਵਾਰ 30 ਜੂਨ ਨੂੰ ਹੋਣਾ ਹੈ।