ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਾਰ ਹਰਾਇਆ
ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਿਸ਼ਪ ਕੱਪ 'ਚ ਹਰਾ ਦਿੱਤਾ। ਡਕਵਰਥ ਲੁਇਸ ਨਿਯਮ ਮੁਤਾਬਿਕ ਪਾਕਿਸਤਾਨ ਨੂੰ 40 ਓਵਰਾਂ 'ਚ 302 ਦੌੜਾਂ ਦਾ ਟੀਚਾ ਮਿਲਿਆ ਸੀ। ਪਾਕਿਸਤਾਨ ਦੀ ਟੀਮ 40 ਓਵਰਾਂ 'ਚ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ।
2019-06-16 23:57:58
Ind vs Pak Live Update: ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਾਰ ਹਰਾਇਆ
ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਾਰ ਹਰਾਇਆ
ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ 7ਵੀਂ ਵਿਸ਼ਪ ਕੱਪ 'ਚ ਹਰਾ ਦਿੱਤਾ। ਡਕਵਰਥ ਲੁਇਸ ਨਿਯਮ ਮੁਤਾਬਿਕ ਪਾਕਿਸਤਾਨ ਨੂੰ 40 ਓਵਰਾਂ 'ਚ 302 ਦੌੜਾਂ ਦਾ ਟੀਚਾ ਮਿਲਿਆ ਸੀ। ਪਾਕਿਸਤਾਨ ਦੀ ਟੀਮ 40 ਓਵਰਾਂ 'ਚ 6 ਵਿਕਟਾਂ 'ਤੇ 212 ਦੌੜਾਂ ਹੀ ਬਣਾ ਸਕੀ।
2019-06-16 23:41:36
Ind vs Pak Live Update: ਮੀਂਹ ਤੋਂ ਬਾਅਦ ਸ਼ੁਰੂ ਹੋਇਆ ਮੈਚ, ਪਾਕਿਸਤਾਨ ਨੂੰ 302 ਦਾ ਟੀਚਾ ਮਿਲਿਆ
ਮੀਂਹ ਤੋਂ ਬਾਅਦ ਫ਼ਿਰ ਤੋਂ ਮੈਚ ਸ਼ੁਰੂ ਹੋ ਗਿਆ ਹੈ। ਮੈਚ ਨੂੰ 40 ਓਵਰਾਂ ਦਾ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੂੰ 302 ਦੌੜਾਂ ਦਾ ਟੀਚਾ ਮਿਲਿਆ ਹੈ।
2019-06-16 23:03:22
Ind vs Pak Live Update: ਮੀਂਹ ਨੇ ਫ਼ਿਰ ਰੋਕਿਆ ਖ਼ੇਡ, ਜੇ ਨਹੀਂ ਸ਼ੁਰੂ ਹੋ ਸਕਿਆ ਮੈਚ ਤਾਂ ਭਾਰਤ ਦੀ ਜਿੱਤ ਪੱਕੀ
ਮੀਂਹ ਨੇ ਇੱਕ ਵਾਰ ਫ਼ਿਰ ਤੋਂ ਮੈਚ ਨੂੰ ਰੋਕ ਦਿੱਤਾ ਹੈ। ਪਾਕਿਸਤਾਨ ਨੇ 35 ਓਵਰਾਂ 'ਚ 166 ਦੌੜਾਂ ਬਣਾ ਲਈਆਂ ਹਨ। ਡਕਵਰਥ ਲੁਇਸ ਨਿਯਮ ਮੁਤਾਬਿਕ ਪਾਕਿਸਤਾਨ ਹੁਣ ਵੀ 86 ਦੌੜਾਂ ਪਿੱਛੇ ਹੈ। ਇਸ ਨਿਯਮ ਮੁਤਾਬਿਕ ਪਾਕਿਸਤਾਨ ਨੂੰ 252 ਦੌੜਾਂ ਬਣਾਈਆਂ ਸਨ।
2019-06-16 22:39:41
Ind vs Pak Live Update: ਪਾਕਿਸਤਾਨ ਨੂੰ ਲੱਗਾ 6ਵਾਂ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ ਆਊਟ
ਮੈਨਚੈਸਟਰ 'ਚ ਖੇਡੇ ਜਾ ਰਹੇ ਮੈਚ 'ਚ ਪਾਕਿਸਤਾਨ ਨੂੰ 6ਵਾਂ ਝਟਕਾ ਲੱਗਾ ਹੈ। ਵਿਜੈ ਸ਼ੰਕਰ ਨੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਅਹਿਮਦ ਨੂੰ ਆਊਟ ਕੀਤਾ। ਪਾਕਿਸਤਾਨ ਨੇ 35 ਓਵਟਾਂ 'ਚ 6 ਵਿਕਟ ਦੇ ਨੁਕਸਾਨ ਨਾਲ 166 ਦੌੜਾਂ ਬਣਾ ਲਈਆਂ ਹਨ।
2019-06-16 22:06:30
Ind vs Pak Live Update: ਭਾਰਤ ਜਿੱਤ ਵੱਲ ਵੱਧਦਾ ਹੋਇਆ, ਪਾਕਿਸਤਾਨ ਨੂੰ 5 ਵਿਕਟਾਂ ਦਾ ਨੁਕਸਾਨ
337 ਦੌੜਾਂ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੇ 5 ਵਿਕਟ ਆਊਟ ਹੋ ਚੁੱਕੇ ਹਨ। ਹਾਰਦਿਕ ਪਾਂਡਿਆਂ ਨੇ ਸ਼ਾਨ ਡਰ ਗੇਂਦਬਾਜ਼ੀ ਕਰਦਿਆਂ 2 ਵਿਕਟ ਲਏ। ਪਾਕਿਸਤਾਨ ਨੇ 28 ਓਵਰਾਂ 'ਚ 132 ਦੌੜਾਂ ਬਣਾ ਲਈਆਂ ਹਨ।
2019-06-16 21:20:14
Ind vs Pak Live Update: 16 ਓਵਰਾਂ ਤੋਂ ਬਾਅਦ ਪਾਕਿਸਤਾਨ ਨੇ ਬਣਾਈਆਂ 75 ਦੌੜਾਂ
ਪਾਕਿਸਤਾਨ ਦੀ ਟੀਮ ਨੇ 16 ਓਵਰਾਂ ਤੋਂ ਬਾਅਦ 75 ਦੌੜਾਂ ਬਣਾ ਲਈਆਂ ਹਨ। ਬਾਬਰ ਆਜ਼ਮ ਅਤੇ ਫ਼ਖਰ ਜ਼ਮਾਨ ਕ੍ਰੀਜ਼ 'ਤੇ ਹਨ।
2019-06-16 20:50:01
Ind vs Pak Live Update: ਪਾਕਿਸਤਾਨ ਨੇ 11 ਓਵਰਾਂ ਤੋਂ ਬਾਅਦ ਬਣਾਈਆਂ 41 ਦੌੜਾਂ
ਇਮਾਮ-ਉਲ-ਹਕ ਦੇ ਆਊਟ ਹੋਣ ਬਾਅਦ ਪਾਕਿਸਤਾਨ ਨੇ 11 ਓਵਰਾਂ 'ਚ ਦੌੜਾਂ ਬਣਾ ਲਈਆਂ ਹਨ। ਬਾਬਰ ਆਜ਼ਮ 15 ਦੌੜਾਂ ਅਤੇ ਫ਼ਖਰ ਜ਼ਮਾਨ 17 ਦੌੜਾਂ 'ਤੇ ਖ਼ੇਡ ਰਹੇ ਹਨ।
2019-06-16 20:21:32
Ind vs Pak Live Update: ਪਾਕਿਸਤਾਨ ਨੂੰ ਲੱਗਾ ਪਹਿਲਾ ਝਟਕਾ, ਇਮਾਮ-ਉਲ-ਹਕ ਆਊਟ
ਮੈਨਚੇਸਟਰ 'ਚ 337 ਦੌੜਾਂ ਦਾ ਪਿੱਛਾ ਕਰਦੀ ਪਾਕਿਸਤਾਨ ਦੀ ਸ਼ੁਰੂਆਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਇਮਾਮ 7 ਦੌੜਾਂ ਬਣਾਕੇ ਆਊਟ ਹੋ ਗਏ ਹਨ। ਪਾਕਿਸਤਾਨ ਨੇ 5 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 14 ਦੌੜਾਂ ਬਣਾ ਲਈਆਂ ਹਨ।
2019-06-16 20:09:21
Ind vs Pak Live Update: ਪਾਕਿਸਤਾਨ ਨੇ ਖੇਡਣਾ ਕੀਤਾ ਸ਼ੁਰੂ, 2 ਓਵਰ 'ਚ ਬਣਾਈਆਂ 6 ਦੌੜਾਂ
ਭਾਰਤ ਦੀ ਪਾਰੀ ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵੱਲੋ ਇਮਾਮ ਅਤੇ ਫ਼ਖਰ ਕ੍ਰੀਜ਼ 'ਤੇ ਹਨ। ਪਾਕਿਸਤਾਨ ਨੇ ਬਿਨਾਂ ਕੋਈ ਵਿਕਟ ਦੇ ਨੁਕਸਾਨ 'ਤੇ 6 ਦੁੜਾਂ ਬਣਾ ਲਈਆਂ ਹਨ।
2019-06-16 19:28:31
Ind vs Pak Live Update: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 337 ਦੌੜਾਂ ਦਾ ਟੀਚਾ
ਮੈਨਚੇਸਟਰ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਮੈਚ 'ਚ ਭਾਰਤ ਨੇ ਨਿਰਧਾਰਿਤ 50 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਚ 336 ਦੌੜਾਂ ਬਣਾਇਆਂ ਹਨ। ਕੇਦਾਰ ਜਾਧਵ ਨੇ 9 ਅਤੇ ਵਿਜੈ ਸ਼ੰਕਰ ਨੇ 15 ਦੌੜਾਂ ਬਣਾਈਆਂ ਹਨ।
2019-06-16 19:18:11
Ind vs Pak Live Update: ਭਾਰਤ ਨੂੰ ਲੱਗਾ ਪੰਜਵਾਂ ਝਟਕਾ, ਵਿਰਾਟ ਕੋਹਲੀ ਹੋਏ ਆਊਟ
ਮੀਂਹ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਏ ਮੈਚ 'ਚ ਭਾਰਤ ਨੂੰ 5ਵਾਂ ਝਟਕਾ ਲੱਗਾ ਹੈ। ਕਪਤਾਨ ਕੋਹਲੀ 77 ਦੌੜਾਂ ਬਣਾ ਕੇ ਮੁਹੰਮਦ ਆਮਿਰ ਦੀ ਗੇਂਦ 'ਤੇ ਆਊਟ ਹੋ ਗਏ ਹਨ। ਭਾਰਤ ਨੇ 48 ਓਵਰਾਂ 'ਚ 315 ਦੌੜਾਂ ਬਣਾ ਲਈਆਂ ਹਨ।
2019-06-16 19:09:28
Ind vs Pak Live: ਮੀਂਹ ਪੈਣ ਤੋਂ ਬਾਅਦ ਮੈਚ ਹੋਇਆ ਸ਼ੁਰੂ
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤ ਨੇ 47 ਓਵਰਾਂ 'ਚ 311 ਦੌੜਾਂ ਬਣਾ ਲਈਆਂ ਹਨ।
2019-06-16 18:22:28
Ind vs Pak Live: ਮੀਂਹ ਨੇ ਰੋਕਿਆ ਮੈਚ, ਭਾਰਤ 305/4
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ ਨੂੰ ਮੀਂਹ ਪੈਣ ਕਾਰਨ ਰੋਕ ਦਿੱਤਾ ਗਿਆ ਹੈ। ਭਾਰਤ ਨੇ 46.4 ਓਵਰਾਂ 'ਚ 305 ਦੌੜਾਂ ਬਣਾ ਲਈਆਂ ਹਨ। ਕਪਤਾਨ ਕੋਹਲੀ 71 ਅਤੇ ਵਿਜੈ ਸ਼ੰਕਰ 3 ਦੌੜਾਂ ਬਣਾ ਕੇ ਖ਼ੇਡ ਰਹੇ ਹਨ।
2019-06-16 18:09:28
Ind vs Pak Live: ਭਾਰਤ ਦਾ ਸਕੋਰ 300 ਤੋਂ ਪਾਰ
ਮੈਨਚੈਸਟਰ 'ਚ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਭਾਰਤ ਦੇ 4 ਵਿਕਟ ਡਿੱਗ ਚੁੱਕੇ ਹਨ। ਕਪਤਾਨ ਕੋਹਲੀ 70 ਅਤੇ ਵਿਜੈ ਸ਼ੰਕਰ 1 ਬਣਾ ਕੇ ਖ਼ੇਡ ਰਹੇ ਹਨ। ਭਾਰਤ ਨੇ 4 ਵਿਕਟ ਦੇ ਨੁਕਸਾਨ 'ਤੇ 302 ਦੌੜਾਂ ਬਣਾ ਲਈਆਂ ਹਨ।
2019-06-16 17:36:41
Ind vs Pak Live: ਭਾਰਤ ਨੂੰ ਲੱਗਾ ਦੂਸਰਾ ਝਟਕਾ, ਰੋਹਿਤ ਸ਼ਰਮਾ ਆਊਟ
ਮੈਨਚੈਸਟਰ 'ਚ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਭਾਰਤ ਨੂੰ ਦੂਜਾ ਝਟਕਾ ਲੱਗਾ ਹੈ। ਰੋਹਿਤ ਸ਼ਰਮਾ 140 ਦੌੜਾਂ ਬਣਾ ਕੇ ਆਊਟ ਹੋ ਗਏ ਹਨ ਕਪਤਾਨ ਕੋਹਲੀ 30 ਦੌੜਾਂ ਬਣਾ ਕੇ ਖੇਡ ਰਹੇ ਹਨ। ਚੌਥੇ ਨੰਬਰ 'ਤੇ ਹੁਣ ਪਾਂਡਿਆ ਖੇਡ ਰਹੇ ਹਨ।
2019-06-16 17:01:21
Ind-Pak Live: ਰੋਹਿਤ ਸ਼ਰਮਾ ਨੇ ਬਣਾਇਆ ਸੈਂਕੜਾ, ਭਾਰਤ ਨੇ ਬਣਾਈਆਂ 181 ਦੌੜਾਂ
ਮੈਨਚੈਸਟਰ 'ਚ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਰੋਹਿਤ ਸ਼ਰਮਾ ਨੇ ਸੈਂਕੜਾ ਬਣਾਇਆ ਹੈ। ਰੋਹਿਤ ਸ਼ਤਮ ਨੇ 85 ਗੇਂਦਾ 'ਚ 100 ਦੌੜਾਂ ਬਣਾਈਆਂ। ਭਾਰਤ ਨੇ 31 ਓਵਰਾਂ 'ਚ 181 ਦੌੜਾਂ ਬਣਾ ਲਈਆਂ ਹਨ। ਕਪਤਾਨ ਵਿਰਾਟ ਕੋਹਲੀ 16 ਦੌੜਾਂ 'ਤੇ ਖੇਡ ਰਹੇ ਹਨ ਅਤੇ ਰੋਹਿਤ ਸ਼ਰਮਾ 102 ਦੌੜਾਂ 'ਤੇ ਖੇਡ ਰਹੇ ਹਨ।
2019-06-16 16:32:16
Ind-Pak Live: ਭਾਰਤ ਨੂੰ ਲੱਗਾ ਪਹਿਲਾਂ ਝਟਕਾ, ਕੇ.ਐੱਲ ਰਾਹੁਲ 57 ਦੌੜਾਂ ਬਣਾਕੇ ਆਊਟ
ਭਾਰਤ-ਪਾਕਿਸਤਾਨ ਵਿਚਾਲੇ ਮੈਚ ਜਾਰੀ ਹੈ। ਪਹਿਲੀ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਹੈ। ਭਾਰਤ ਨੇ 24 ਓਵਰਾਂ 'ਚ 136 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 75 ਦੌੜਾਂ ਬਣਾ ਲਈਆਂ। ਕੇ.ਐੱਲ ਰਾਹੁਲ ਵੀ 57 ਦੌੜਾਂ ਬਣਾਕੇ ਆਊਟ ਹੋ ਗਏ ਹਨ।
2019-06-16 16:31:33
ਨਵੀਂ ਦਿੱਲੀ: ਭਾਰਤ-ਪਾਕਿਸਤਾਨ ਵਿਚਾਲੇ ਮੈਚ ਜਾਰੀ ਹੈ। ਪਹਿਲੀ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਹੈ। ਭਾਰਤ ਨੇ 23 ਓਵਰਾਂ 'ਚ ਬਿਨਾਂ ਕੋਈ ਵਿਕਟ ਦੇ ਨੁਕਸਾਨ 'ਤੇ 134 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 74 ਦੌੜਾਂ ਬਣਾ ਲਈਆਂ। ਕੇ.ਐੱਲ ਰਾਹੁਲ ਵੀ 57 ਦੌੜਾਂ ਬਣਾ ਕੇ ਖੇਡ ਰਹੇ ਹਨ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਭਾਰਤ ਵੱਲੋਂ ਰੋਹਿਤ ਸ਼ਰਮਾ ਤੇ ਕੇ.ਐੱਲ ਰਾਹੁਲ ਓਪਨਿੰਗ 'ਤੇ ਆਏ ਹਨ। ਮੌਸਮ ਵਿਭਾਗ ਮੁਤਾਬਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ, ਅਸਮਾਨ ਤੇ ਬੱਦਲ ਛਾਏ ਰਹਿਣਗੇ ਤੇ ਤਾਪਮਾਨ 17 ਡਿਗਰੀ ਸੈਲਸੀਅਲ ਦੇ ਨੇੜੇ-ਤੇੜੇ ਰਹੇਗਾ। ਅਜਿਹੀ ਸਥਿਤੀ ਚ ਮੀਂਹ ਇਸ ਮੈਚ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।