ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ 'ਚ ਦੁਰਘਟਨਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 'ਚ ਸਵਾਰ 13 ਲੋਕਾਂ ਚੋਂ 6 ਲੋਕਾਂ ਦੇ ਸਰੀਰ ਮਿਲ ਗਏ ਹਨ। ਉੱਥੇ ਹੀ ਬਾਕੀ ਬਚੇ 7 ਲੋਕਾਂ ਦੇ ਸਰੀਰ ਦੇ ਅਵਸ਼ੇਸ਼ ਮਿਲੇ ਹਨ। ਹੁਣ ਮ੍ਰਿਤਕ ਦੇਹਾਂ ਅਤੇ ਅਵਸ਼ੇਸ਼ਾਂ ਨੂੰ ਜੋਰਹਾਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅੱਜ ਮੌਸਮ ਠੀਕ ਰਿਹਾ ਤਾਂ ਇਹ ਮ੍ਰਿਤਕ ਸਰੀਰ ਜੋਰਹਾਟ ਲਿਆਏ ਜਾ ਸਕਣਗੇ।
AN-32 ਜਹਾਜ਼: 6 ਲੋਕਾਂ ਦੇ ਮ੍ਰਿਤਕ ਸਰੀਰ ਲੱਭੇ, 3 ਜੂਨ ਨੂੰ ਲਾਪਤਾ ਹੋਇਆ ਸੀ ਜਹਾਜ਼ - ARUNACHAL PRADESH
3 ਜੂਨ ਨੂੰ ਭਾਰਤੀ ਹਵਾਈ ਫ਼ੌਜ ਦੇ ਲਾਪਤਾ ਹੋਏ ਜਹਾਜ਼ ਚੋਂ 6 ਲੋਕਾਂ ਦੇ ਮ੍ਰਿਤਕ ਸਰੀਰ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ। 7 ਲੋਕਾਂ ਦੇ ਸਰੀਰ ਦੇ ਅਵਸ਼ੇਸ਼ ਮਿਲੇ ਹਨ। ਮ੍ਰਿਤਕ ਸਰੀਰਾਂ ਨੂੰ ਅਸਾਮ ਦੇ ਜੋਰਹਾਟ ਲਿਆਂਦਾ ਜਾਵੇਗਾ।
ਫ਼ਾਇਲ ਫ਼ੋਟੋ
ਦੱਸਣਯੋਗ ਹੈ ਕਿ 3 ਜੂਨ ਨੂੰ 12:25 ਮਿਨਟ 'ਤੇ ਅਸਾਮ ਦੇ ਜੋਰਹਾਟ ਤੋਂ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ਲਈ ਉਡਾਣ ਭਰੀ ਪਰ ਕੁਝ ਮਿਨਟਾਂ ਬਾਅਦ 1 ਵਜੇ ਜਹਾਜ਼ ਦਾ ਸੰਪਰਕ ਟੁੱਟ ਗਿਆ। ਜਿਸ ਦੇ ਬਾਅਦ ਜਹਾਜ਼ ਦਾ ਕੁਝ ਵੀ ਪਤਾ ਨਹੀਂ ਚੱਲ ਪਾਇਆ ਸੀ। ਇਸ ਜਹਾਜ਼ 'ਚ ਪਾਇਲਟ ਸਮੇਤ 13 ਲੋਕ ਸਵਾਰ ਸਨ।