ਪੰਜਾਬ

punjab

ETV Bharat / briefs

'ਸੁਪਰ 30' ਦਾ ਟ੍ਰੇਲਰ ਰਿਲੀਜ਼, ਰਿਤਿਕ ਨੇ ਬਖ਼ੂਬੀ ਨਿਭਾਇਆ ਹੈ ਆਨੰਦ ਕੁਮਾਰ ਦਾ ਕਿਰਦਾਰ - super 30

ਰਿਤਿਕ ਰੌਸ਼ਨ ਦੀ 'ਸੁਪਰ 30' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਨੂੰ ਲੋਕਾਂ ਵੱਲੋਂ ਭਰਵਾਨ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਅਸਲੀ ਪਾਤਰ ਯਾਨੀ ਆਨੰਦ ਕੁਮਾਰ ਨੇ ਵੀ ਫ਼ਿਲਮ ਦਾ ਟ੍ਰੇਲਰ ਦੇਖਿਆ।

ਰਿਤਿਕ ਰੌਸ਼ਨ

By

Published : Jun 5, 2019, 3:50 AM IST

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਫ਼ਿਲਮ 'ਸੁਪਰ 30' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਰਿਲੀਜ਼ ਹੋਣ ਮਗਰੋਂ ਬਾਜ਼ਾਰ 'ਚ ਲੋਕਾਂ ਦੀ ਫ਼ਿਲਮ ਨੂੰ ਲੈ ਕੇ ਦਿਲਚਸਪੀ ਹੋਰ ਜਾਗ ਗਈ ਹੈ। ਫ਼ਿਲਮ ਦੇ ਟਰੇਲਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸੁਪਰ 30 ਦੀ ਕਹਾਣੀ ਬਿਹਾਰ 'ਚ ਕੋਚਿੰਗ ਸੰਸਥਾ ਚਲਾਉਣ ਵਾਲੇ ਆਨੰਦ ਕੁਮਾਰ 'ਤੇ ਅਧਾਰਿਤ ਹੈ। ਖ਼ੁਦ ਆਨੰਦ ਕੁਮਾਰ ਨੇ ਵੀ ਫ਼ਿਲਮ ਦਾ ਟਰੇਲਰ ਵੇਖਿਆ।

ਆਨੰਦ ਕੁਮਾਰ ਨੇ ਟਵਿੱਟਰ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ਿਲਮ ਦਾ ਟ੍ਰੇਲਰ ਦੇਖਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ- ਟ੍ਰੇਲਰ ਦੇਖ ਕੇ ਪੂਰੇ ਪਰਿਵਾਰ ਦੀ ਅੱਖਾਂ 'ਚ ਹੰਝੂ ਆ ਗਏ। ਲੱਗਿਆ ਕਿ ਫਿਲਮ 'ਚ ਰਿਤਿਕ ਨਹੀਂ ਬਲਕਿ ਮੈਂ ਖ਼ੁਦ ਹਾਂ। ਸੰਘਰਸ਼ ਦੇ ਦਿਨ ਦਿਨ ਯਾਦ ਆ ਗਏ। ਆਨੰਦ ਕੁਮਾਰ ਨੇ ਪੂਰੀ ਫ਼ਿਲਮ ਦੀ ਟੀਮ ਦਾ ਧਨਵਾਦ ਵੀ ਕੀਤਾ ਹੈ। ਫ਼ਿਲਮ 12 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

For All Latest Updates

ABOUT THE AUTHOR

...view details