ਸ਼ਿਲਾਂਗ: ਸ਼ਿਲਾਂਗ ਵਿੱਚ ਇੱਕ ਵਾਰ ਫ਼ਿਰ ਤੋਂ ਸਿੱਖ ਭਾਈਚਾਰੇ 'ਤੇ ਉਜਾੜੇ ਦਾ ਖੌਫ਼ ਪੈ ਗਿਆ ਹੈ। ਇੱਥੋਂ ਦੇ ਪ੍ਰਸ਼ਾਸਨ ਨੇ ਸਿੱਖਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਉਹ ਇੱਥੇ ਰਹਿਣ ਦੇ ਆਪਣੇ ਸਬੂਤ ਦੇਣ ਜਾਂ ਫ਼ਿਰ ਇਲਾਕਾ ਖਾਲੀ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਦੇ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਹੀ ਇੱਥੇ ਧਾਰਾ 144 ਲਾਗੂ ਕਰ ਦਿੱਤਾ ਗਈ ਸੀ ਕਿਉਂਕਿ ਖੁਫ਼ੀਆ ਰਿਪੋਰਟਾਂ ਮੁਤਾਬਕ ਇਲਾਕੇ ਵਿੱਚ ਗੜਬੜ ਹੋ ਸਕਦੀ ਹੈ।
ਸ਼ਿਲਾਂਗ: ਸਿੱਖ ਭਾਈਚਾਰੇ 'ਚ ਮੁੜ ਦਹਿਸ਼ਤ ਦਾ ਮਾਹੌਲ, ਘਰਾਂ ਦੇ ਬਾਹਰ ਚਿਪਕਾਏ ਗਏ ਨੋਟਿਸ - notice
ਸ਼ਿਲਾਂਗ ਵਿੱਚ ਉਜੀਦੇ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਪ੍ਰਸ਼ਾਸਨ ਨੇ ਪੰਜਾਬੀ ਲੇਨ ਇਲਾਕੇ 'ਚ ਲੋਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਪੰਜਾਬੀ ਲੇਨ ਦਾ ਇਲਾਕਾ
ਇੱਕ ਅਧਿਕਾਰੀ ਨੇ ਕਿਹਾ ਜਿਨ੍ਹਾਂ ਘਰਾਂ ਦੇ ਦਰਵਾਜੇ ਬੰਦ ਹਨ, ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਪੰਜਾਬੀ ਲੇਨ ਵਿੱਚ ਰਹਿੰਦੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬੀ ਲੇਨ 'ਚ ਪੰਜਾਬ ਤੋਂ ਆਏ ਲੋਕ ਵਸੇ ਹਨ, ਜਿਨ੍ਹਾਂ ਕਰੀਬ 200 ਸਾਲ ਪਹਿਲਾਂ ਅੰਗ੍ਰੇਜ਼ ਕੰਮ ਕਰਵਾਉਣ ਲਈ ਲੈ ਕੇ ਆਏ ਸਨ। ਪਿਛਲੇ ਸਾਲ ਦੋ ਗੁੱਟਾਂ ਵਿੱਚ ਹੋਈ ਝੜਪ ਤੋਂ ਬਾਅਦ ਇਸ ਇਲਾਕੇ ਵਿੱਚ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਲਈ ਕਰਫ਼ਿਊ ਲਗਾਉਣਾ ਪਿਆ ਸੀ।