ਪੰਜਾਬ

punjab

ETV Bharat / briefs

ਫਰਨੀਚਰ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਕੁਝ ਹੀ ਮਿੰਟਾਂ 'ਚ ਸੁਆਹ ਹੋਇਆ ਸਾਰਾ ਸਮਾਨ - furniture showroom

ਸਮਰਾਲਾ ਰੋਡ 'ਤੇ ਸਥਿਤ ਇੱਕ ਫਰਨੀਚਰ ਸ਼ੋਰੂਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪੂਰਾ ਸ਼ੋਰੂਮ ਸੜ ਕੇ ਹੋਇਆ ਸੁਆਹ।

ਖੰਨਾ ਦੇ ਫਰਨੀਚਰ ਦੇ ਸ਼ੋਰੂਮ 'ਚ ਲੱਗੀ ਅੱਗ

By

Published : Apr 23, 2019, 2:04 PM IST

ਖੰਨਾ: ਸ਼ਹਿਰ ਦੇ ਸਮਰਾਲਾ ਰੋਡ 'ਤੇ ਸਥਿਤ ਇੱਕ ਫਰਨੀਚਰ ਸ਼ੋਅਰੂਮ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਪੂਰਾ ਸ਼ੋਰੂਮ ਬੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ ਤੇ ਇਸ ਘਟਨਾ ਦੌਰਾਨ ਜਿਆਦਾਤਰ ਲੋਕ ਆਪਣੇ ਮੋਬਾਈਲ ਵਿੱਚ ਵੀਡੀਓ ਬਣਾਉਦੇ ਰਹੇ ਅਤੇ ਕੁੱਝ ਹੀ ਮਿੰਟਾਂ 'ਚ ਸ਼ੋਰੂਮ ਸੜ ਕੇ ਸੁਆਹ ਹੋ ਗਿਆ।

ਦੂਜੇ ਪਾਸੇ ਪ੍ਰਸ਼ਾਸ਼ਨ ਦਾ ਵੀ ਕੋਈ ਹੱਲ ਨਹੀਂ ਹੈ, ਦਮਕਲ ਵਿਭਾਗ ਅਤੇ ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ ਕੁੱਝ ਹੀ ਦੂਰੀ 'ਤੇ ਮੌਜੂਦ ਹੋਣ ਦੇ ਬਾਵਜੂਦ ਦੇਰੀ ਨਾਲ ਪਹੁੰਚੇ। ਦਮਕਲ ਵਿਭਾਗ ਦੀ ਗੱਡੀ ਨੇ ਪਹੁੰਚਣ 'ਚ 20 ਮਿੰਟ ਲੱਗ ਗਏ। ਜਦ ਕਿ ਪੁਲਿਸ ਪ੍ਰਸ਼ਾਸ਼ਨ ਨੇ ਪਹੁੰਚਣ 'ਚ 25 ਮਿੰਟ ਤੋਂ ਵੱਧ ਦਾ ਸਮਾਂ ਲੈ ਲਿਆ।

ਅੱਗ ਲੱਗਣ ਦੇ ਕਾਰਨਾਂ ਦਾ ਤਾਂ ਅਜੇ ਤੱਕ ਕੁੱਝ ਪਤਾ ਨਹੀਂ ਲੱਗਿਆ। ਪਰ ਅੱਗ ਦੀਆਂ ਲਪਟਾਂ ਅਤੇ ਧੂੰਏ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਫੀ ਨੁਕਸਾਨ ਹੋਇਆ ਹੈ। ਪ੍ਰਸ਼ਾਸ਼ਨ ਅਤੇ ਸ਼ੋਅਰੂਮ ਮਾਲਿਕ ਦਾ ਇਸ 'ਤੇ ਕੋਈ ਬਿਆਨ ਨਹੀਂ ਆਇਆ ਹੈ।

ABOUT THE AUTHOR

...view details