ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਬਿਜਲੀਵਾਲ ਵਿੱਚ ਸਾਬਕਾ ਫ਼ੌਜੀ ਗੁਰਪਿੰਦਰ ਸਿੰਘ ਦੀ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਨਸ਼ੇ ਦੀ ਓਵਰਡੋਜ਼ ਨਾਲ ਸਾਬਕਾ ਫ਼ੌਜੀ ਦੀ ਮੌਤ - ਗੁਰਦਾਸਪੁਰ
ਗੁਰਦਾਸਪੁਰ 'ਚ ਸਾਬਕਾ ਫ਼ੌਜੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ। ਫ਼ੌਜ 'ਚੋ ਹੋ ਚੁੱਕਾ ਸੀ ਰਿਟਾਇਰ।
ਮ੍ਰਿਤਕ ਦੀ ਫ਼ਾਈਲ ਫ਼ੋਟੋ।
ਪੰਜਾਬ ਵਿੱਚ ਨਸ਼ੇ ਨਾਲ ਹੋ ਰਹੀਆਂ ਮੌਤਾਂ 'ਤੇ ਅਜੇ ਵੀ ਠੱਲ੍ਹ ਨਹੀ ਪਈ ਹੈ। ਜਿੱਥੇ ਨਸ਼ੇ ਦੀ ਚਪੇਟ ਵਿੱਚ ਆਮ ਜਨਤਾ ਫੱਸੇ ਹੋਏ ਹਨ, ਉੱਥੇ ਹੀ ਦੇਸ਼ ਦੀ ਰੱਖਿਆਂ ਕਰਨ ਵਾਲੇ ਵੀ ਇਸ ਦੀ ਮਾਰ ਤੋਂ ਬੱਚ ਨਹੀਂ ਸਕੇ ਹਨ। ਦੱਸ ਦਈਏ ਕਿ ਗੁਰਪਿੰਦਰ ਫ਼ੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਕਰੀਬ ਢਾਈ ਮਹੀਨੇ ਪਹਿਲਾਂ ਹੀ ਪਿੰਡ ਆਇਆ ਸੀ ਤੇ ਨਸ਼ੇ ਨੇ ਉਸ ਨੂੰ ਘੇਰ ਲਿਆ ਹੈ। ਇਸ ਦੇ ਚੱਲਦਿਆਂ ਗੁਰਪਿੰਦਰ ਵਲੋਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ।