ਪਠਾਨਕੋਟ: ਸੁਜਾਨਪੁਰ ਦੇ ਮੁਹੱਲਾ ਸ਼ੇਖੂਪੁਰਾ 'ਚ ਇੱਕ 75 ਸਾਲ ਦੀ ਮਹਿਲਾ ਦੇ ਕੋਵਿਡ-19 ਤੋਂ ਪੀੜਤ ਹੋਣ ਦੀ ਖ਼ਬਰ ਹੈ। ਮਹਿਲਾ ਦੀ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਉਸ ਦਾ ਇਲਾਜ ਅੰਮ੍ਰਤਸਰ 'ਚ ਜਾਰੀ ਹੈ।
ਪਠਾਨਕੋਟ 'ਚ ਮਿਲਿਆ ਕੋਵਿਡ-19 ਦਾ ਪਹਿਲਾ ਮਰੀਜ਼ - ਕੋਰੋਨਾ ਵਾਇਰਸ
ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਠਾਨਕੋਟ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਗ ਖਹਿਰਾ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੀ ਪਛਾਣ 75 ਸਾਲਾ ਰਾਜ ਰਾਣੀ ਵਜੋਂ ਹੋਈ ਹੈ। ਮਹਿਲਾ ਸੁਜਾਨਪੁਰ ਦੀ ਵਸਨੀਕ ਹੈ।
ਮਹਿਲਾ 'ਚ ਕੋਰੋਨਾ ਵਾਇਰਸ ਦੇ ਲੱਛੜ ਪਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ ਤੇ ਹੁਣ ਉਸ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਪਹਿਲਾਂ ਮਹਿਲਾ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਹੁਣ ਮਹਿਲਾ ਦਾ ਇਲਾਜ ਅੰਮ੍ਰਿਤਸਰ 'ਚ ਜਾਰੀ ਹੈ। ਇਸ ਤੋਂ ਇਲਾਵਾ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਪੂਰੇ ਸੁਜਾਨਪੁਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।