ਪੰਜਾਬ

punjab

ETV Bharat / briefs

103 ਘੰਟੇ ਅਤੇ ਜਨਮਦਿਨ, ਹੁਣ ਵੀ ਜ਼ਿੰਦਗੀ-ਮੌਤ ਦੀ ਜੰਗ 'ਚ ਜੂਝ ਰਿਹਾ ਫ਼ਤਿਹਵੀਰ - cm

ਵੀਰਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਫ਼ਤਿਹਵੀਰ ਸਿੰਘ ਨੂੰ ਹੁਣ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਫਤਿਹਵੀਰ ਦਾ ਅੱਜ ਜਨਮਦਿਨ ਹੈ ਪਰ ਆਪਣੇ ਜਨਮਦਿਨ 'ਤੇ ਵੀ ਇਹ ਬੱਚ ਜਿੰਦਗੀ ਤੇ ਮੌਤ 'ਚ ਜੂਝ ਰਿਹਾ ਹੈ। ਫ਼ਤਿਹਵੀਰ ਨੂੰ ਬਾਹਰ ਕੱਢਣ ਆਈ ਆਰਮੀ ਵੀ ਵਾਪਸ ਚਲੇ ਗਈ ਹੈ।

ਫ਼ਤਿਹਵੀਰ ਦੀ ਸਲਾਮਤੀ ਲਈ ਪੂਰਾ ਪੰਜਾਬ ਕਰ ਰਿਹੈ ਅਰਦਾਸ

By

Published : Jun 10, 2019, 8:09 PM IST

Updated : Jun 10, 2019, 11:43 PM IST

ਸੰਗਰੂਰ: ਵੀਰਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਫ਼ਤਿਹਵੀਰ ਸਿੰਘ ਨੂੰ ਹੁਣ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਫਤਿਹਵੀਰ ਦਾ ਅੱਜ ਜਨਮਦਿਨ ਹੈ ਪਰ ਆਪਣੇ ਜਨਮਦਿਨ 'ਤੇ ਵੀ ਇਹ ਬੱਚਾ ਜ਼ਿੰਦਗੀ ਤੇ ਮੌਤ 'ਚ ਜੂਝ ਰਿਹਾ ਹੈ। ਫ਼ਤਿਹਵੀਰ ਨੂੰ ਬਾਹਰ ਕੱਢਣ ਆਈ ਆਰਮੀ ਵੀ ਵਾਪਸ ਚਲੀ ਗਈ ਹੈ। ਬੱਚੇ ਦੇ ਸਹੀ-ਸਲਾਮਤ ਬਾਹਰ ਕੱਢ ਲਏ ਜਾਣ ਦੀਆਂ ਪੱਕੀਆਂ ਆਸਾਂ ਹੁਣ ਤਿੜਕਣ ਲੱਗ ਪਈਆਂ ਹਨ। ਫ਼ਤਿਹਵੀਰ ਨੂੰ ਬੋਰਵੈਲ 'ਚ ਡਿੱਗੇ ਕਰੀਬ 103 ਘੰਟੇ ਹੋ ਗਏ ਹਨ।

ਵੀਡੀਓ

ਕੈਪਟਨ ਨੇ ਇਸ ਮਾਮਲੇ ਸਬੰਧੀ ਟਵੀਟ ਕੀਤਾ ਹੈਕਿ ਉਹ ਐਨਡੀਆਰਐਫ, ਸਥਾਨਕ ਪ੍ਰਸ਼ਾਸਨ ਤੇ ਬਾਹਰਲੇ ਮਾਹਰਾਂ ਵੱਲੋਂ ਲਗਾਤਾਰ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਡਿਪਟੀ ਕਮਿਸ਼ਨਰ ਵੀ ਬਚਾਅ ਕਾਰਜ 'ਤੇ ਨਜ਼ਰ ਰੱਖ ਰਹੇ ਹਨ। ਉਹ ਫ਼ਤਹਿਵੀਰ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਬੱਚੇ ਦੀ ਭਲਾਈ ਲਈ ਦੁਆ ਕਰਦੇ ਹਨ।

ਜਿਸ ਬੋਰ ਵਿੱਚ ਫ਼ਤਿਹਵੀਰ ਡਿੱਗਿਆ ਸੀ, ਉਸ ਦੇ ਬਰਾਬਰ 120 ਫ਼ੁੱਟ ਡੂੰਘਾ ਇੱਕ ਹੋਰ ਬੋਰ ਕੀਤਾ ਗਿਆ ਪਰ ਫਿਰ ਵੀ ਬੱਚੇ ਤੱਕ ਪੁੱਜਿਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ 'ਨੈਸ਼ਨਲ ਡਿਜ਼ਾਸਟਰ ਰੈਸਪਾਂਸ ਫ਼ੋਰਸ’ (NDRF) ਦੀਆਂ ਟੀਮਾਂ ਬੱਚੇ ਤੱਕ ਪੁੱਜਣ 'ਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।

ਇਸ ਤੋਂ ਬਾਅਦ ਕੈਪਟਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ 24 ਘੰਟਿਆ ਦੇ ਅੰਦਰ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਹੈ ਕਿ ਕਿਤੇ ਵੀ ਜੇ ਕੋਈ ਖੁੱਲ੍ਹੇ ਬੋਰਵੈਲ ਮੌਜੂਦ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।

ਫ਼ਤਿਹਵੀਰ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਅਸਫਲ ਰਹੀ NDRF ਟੀਮ ਤੋਂ ਬਾਅਦ ਆਰਮੀ ਵੀ ਵਾਪਸ ਚਲੇ ਗਈ ਹੈ।

ਫ਼ਤਿਹਵੀਰ ਦੇ ਦਾਦਾ ਨੇ ਲੋਕਾਂ ਨੂੰ ਕੀਤੀ ਅਪੀਲ
ਫਤਿਹਵੀਰ ਦੇ ਦਾਦਾ ਰੋਹੀ ਸਿੰਘ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਵੀਡੀਓ

ਆਪਰੇਸ਼ਨ ਚ ਦੇਰੀ ਕਾਰਨ ਗੁੱਸੇ 'ਚ ਲੋਕ
ਇਸ ਤੋਂ ਪਹਿਲਾ ਪ੍ਰਸ਼ਾਸਨ ਦੀ ਕਾਰਵਾਈ ਖਿਲਾਫ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ। ਲੋਕਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ। ਪੁਲਿਸ ਨਾਲ ਲੋਕਾਂ ਦੀ ਤਕਰਾਰ ਵੀ ਹੋਈ। ਲੋਕ ਉਸ ਸਮੇਂ ਗੁੱਸੇ ਵਿੱਚ ਆਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਿਹੜੀ ਪਾਈਪ ਕੱਟੀ ਗਈ ਸੀ, ਉਹ ਫ਼ਤਿਹਵੀਰ ਨੂੰ ਬਚਾਉਣ ਲਈ ਸਹੀ ਨਹੀਂ ਸੀ। ਪ੍ਰਸ਼ਾਸਨ ਵੱਲੋਂ ਬੋਰਵੈੱਲ ਦੀ ਖੁਦਾਈ ਤਾਂ ਕਰ ਲਈ ਗਈ ਹੈ ਪਰ ਬੱਚੇ ਤੱਕ ਸੁਰੰਗ ਬਣਾਉਣ ਵਿੱਚ ਕਾਮਯਾਬੀ ਨਹੀਂ ਮਿਲ ਸਕੀ ਹੈ।

ਵਿਰੋਧੀ ਦਲਾਂ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ
ਫ਼ਤਿਹਵੀਰ ਨੂੰ ਬਚਾਉਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਜਿੱਥੇ ਆਮ ਲੋਕਾਂ ਵੱਲੋਂ ਕੈਪਟਨ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਸੂਬਾ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਅਤੇ ਕੈਪਟਨ ਅਮਰਿੰਦਰ ਨੇ ਫ਼ਤਿਹਵੀਰ ਦੇ ਪਰਿਵਾਰ ਨੂੰ ਨਿਰਾਸ਼ ਕੀਤਾ ਹੈ।

Last Updated : Jun 10, 2019, 11:43 PM IST

For All Latest Updates

ABOUT THE AUTHOR

...view details