ਆਰਥਿਕ ਮੰਦੀ ਤੋਂ ਗੁਜ਼ਰ ਰਹੇ ਕਿਸਾਨ, ਮੁੜ ਹੱਥੀਂ ਕਟਾਈ ਕਰਨ ਲਈ ਮਜਬੂਰ
ਕਣਕ ਦੀ ਕਟਾਈ ਲਈ ਕਿਸਾਨ ਮਸ਼ੀਨਾਂ ਨੂੰ ਛੱਡ ਕੇ ਹੱਥੀਂ ਕਟਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ।
ਆਰਥਿਕ ਦੌਰ ਤੋਂ ਗੁਜਰ ਰਹੇ ਕਿਸਾਨਾਂ ਨੇ ਮੁੜ ਹੱਥੀਂ ਕਟਾਈ ਕਰਨ ਲਈ ਮਜਬੁਰ
ਮਾਨਸਾ: ਜਿਲ੍ਹੇ 'ਚ ਕਣਕ ਦੀ ਕਟਾਈ ਦਾ ਕੰਮ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕਣਕ ਦੀ ਕਟਾਈ ਲਈ ਕਿਸਾਨ ਮਸ਼ੀਨਾਂ ਨੂੰ ਛੱਡ ਕੇ ਹੱਥੀਂ ਕਟਾਈ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਪਸ਼ੂਆਂ ਲਈ ਚਾਰਾ ਕੰਬਾਇਨ ਨਾਲ ਵਧੀਆ ਨਹੀ ਬਣਦਾ ਤੇ ਲੇਬਰ ਵੀ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਕਾਰਨ ਉਹ ਹੱਥੀ ਕਟਾਈ ਨੂੰ ਪਹਿਲ ਦੇ ਰਹੇ ਹਨ। ਮਾਨਸਾ ਦੀਆਂ ਮੰਡੀਆਂ ਵਿੱਚ ਵੀ ਜਲਦ ਹੀ ਕਣਕ ਆਉਣੀ ਸ਼ੁਰੂ ਹੋ ਜਾਵੇਗੀ।