ਰੋਪੜ: ਜਦੋਂ ਕਿਸੇ ਥਾਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਅੱਗ ਬੁਝਾਉਣ ਵਾਲੇ ਦਸਤੇ ਨੂੰ ਫ਼ੋਨ ਕਰਕੇ ਸੂਚਿਤ ਕਰਦੇ ਹਾਂ ਤਾਂ ਜੋ ਜਲਦੀ ਤੋਂ ਜਲਦੀ ਅੱਗ ਨੂੰ ਕਾਬੂ ਪਾਇਆ ਜਾ ਸਕੇ। ਪਰ ਰੋਪੜ ਵਿੱਚ ਕੁਝ ਸ਼ਰਾਰਤੀ ਲੋਕ ਦਿਨ-ਰਾਤ ਦਮਕਲ ਵਿਭਾਗ ਦੇ ਨੰਬਰ 101 'ਤੇ ਝੂਠੀਆਂ ਕਾਲਾਂ ਕਰਕੇ ਫ਼ਾਇਰ ਮੈਨ ਨੂੰ ਦੁਵਿਧਾ ਵਿੱਚ ਪਾਉਂਦੇ ਹਨ।
ਰੋਪੜ ਦਾ ਦਮਕਲ ਵਿਭਾਗ ਫੇਕ ਫੋਨ ਕਾਲਾਂ ਤੋਂ ਪਰੇਸ਼ਾਨ
ਰੋਪੜ ਦਾ ਦਮਕਲ ਵਿਭਾਗ ਰੋਜ਼ਾਨਾਂ ਆ ਰਹੇ ਫੇਕ ਫ਼ੋਨ ਕਾਲਾਂ ਤੋਂ ਪਰੇਸ਼ਨ ਹੈ। ਹਾਲਾਂਕਿ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਗਈ ਅਤੇ ਕੁਝ 'ਤੇ ਕਾਰਵਾਈ ਵੀ ਹੋਈ ਹੈ। ਫ਼ਿਰ ਵੀ ਰੋਜ਼ਾਨਾਂ ਅਜਿਹੀਆਂ ਕਾਲਾਂ ਆ ਰਹੀਆਂ ਹਨ।
ਦਮਕਲ ਵਿਭਾਗ
ਰੋਪੜ ਦਾ ਫ਼ਾਇਰ ਮਹਿਕਮਾ ਇਸ ਤਰ੍ਹਾਂ ਦੀਆਂ ਰੋਜ਼ਾਨਾਂ ਆਉਂਦੀਆਂ ਫੇਕ ਕਾਲਾਂ ਤੋਂ ਪਰੇਸ਼ਾਨ ਹੈ। ਇੱਥੇ ਕੰਮ ਕਰ ਰਹੇ ਫਾਇਰ ਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾਂ ਆ ਰਹੀਆਂ ਅੱਗ ਦੀਆਂ ਝੂਠੀਆਂ ਕਾਲਾ ਤੋਂ ਪਰੇਸ਼ਾਨ ਹਨ। ਕਈ ਲੋਕ ਅੱਧੀ ਰਾਤ ਨੂੰ ਵੀ ਫ਼ੋਨ ਕਰ ਦਿੰਦੇ ਹਨ। ਰਾਜੀਵ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਨ੍ਹਾਂ ਫੇਕ ਕਾਲਾਂ ਬਾਰੇ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਵੀ ਦੱਸਿਆ। ਇਨ੍ਹਾਂ ਵਿੱਚੋਂ ਕੁਝ 'ਤੇ ਕਾਰਵਾਈ ਵੀ ਹੋਈ ਪਰ ਹੁਣ ਵੀ ਅਜਿਹੇ ਫ਼ੋਨ ਰੋਜ਼ਾਨਾਂ ਆ ਰਹੇ ਹਨ।