ਲੰਡਨ: ਰਿਵਰਸਾਈਡ ਗਰਾਉਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੇ ਸੈਮੀਫ਼ਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਆਸਟ੍ਰੇਲੀਆ ਅਤੇ ਭਾਰਤ ਤੋਂ ਬਾਅਦ ਤੀਸਰੀ ਅਜਿਹੀ ਟੀਮ ਹੈ, ਜਿਸ ਨੇ ਸੈਮੀਫ਼ਾਇਨਲ ਵਿੱਚ ਆਪਣੀ ਜਗ੍ਹਾ ਬਣਾਈ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਬਣਾਈਆਂ। ਇਸ ਮੈਚ 'ਚ ਵੀ ਜੌਨੀ ਬੇਅਰਸਟੋ ਨੇ 106 ਦੌੜਾਂ ਬਣਾਈਆਂ। ਪਿਛਲੇ ਮੈਚ ਦੀ ਤਰ੍ਹਾਂ ਇਸ ਵਾਰ ਵੀ ਜੈਸਨ ਰੋਏ ਨੇ 66 ਦੌੜਾਂ ਬਣਾ ਕੇ ਬੇਅਰਸਟੋ ਦਾ ਬਖ਼ੂਬੀ ਸਾਥ ਨਿਭਾਇਆ।