ਚੋਣਾਂ ਹੋਈਆਂ ਖ਼ਤਮ, 1270 ਕਰੋੜ ਦੇ ਨਸ਼ੀਲੇ ਪਦਾਰਸ਼ ਬਰਾਮਦ - EC
ਦੇਸ਼ ਵਿੱਚ ਲੋਕ ਸਭਾ ਚੋਣਾਂ ਖ਼ਤਮ ਹੋ ਗਈਆਂ ਹਨ। 7ਵੇਂ ਗੇੜ ਵਿੱਚ ਅੱਜ 7 ਸੂਬਿਆਂ ਵਿੱਚ ਚੋਣਾਂ ਹੋਈਆਂ। ਚੋਣ ਕਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 7ਵੇਂ ਪੜਾਅ ਦੀ ਲੋਕ ਸਭ ਚੋਣਾਂ ਵਿੱਚ ਕੈਸ਼ ਪੈਸਿਆਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਧਾਤੂਆਂ ਦੀ ਬਰਾਮਦਗੀ ਵੀ ਕੀਤੀ ਗਈ ਹੈ।
ਨਵੀਂ ਦਿੱਲੀ: ਦੇਸ਼ ਵਿੱਚ ਲੋਕ ਸਭਾ ਚੋਣਾਂ ਖ਼ਤਮ ਹੋ ਗਈਆਂ ਹਨ। 7ਵੇਂ ਗੇੜ ਵਿੱਚ ਅੱਜ 7 ਸੂਬਿਆਂ ਵਿੱਚ ਚੋਣਾਂ ਹੋਈਆਂ। ਚੋਣ ਕਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 7ਵੇਂ ਪੜਾਅ ਦੀ ਲੋਕ ਸਭ ਚੋਣਾਂ ਵਿੱਚ ਕੈਸ਼ ਪੈਸਿਆਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਧਾਤੂਆਂ ਦੀ ਬਰਾਮਦਗੀ ਵੀ ਕੀਤੀ ਗਈ ਹੈ। ਚੋਣ ਕਮਿਸ਼ਨ ਮੁਤਾਬਿਕ ਇਸ ਪੜਾਅ ਵਿੱਚ 839.09 ਕਰੋੜ ਕੈਸ਼ ਬਰਾਮਦ ਹੋਇਆ ਹੈ। 294.41 ਕਰੋੜ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ। ਉੱਥੇ ਹੀ 1270.37 ਕਰੋੜ ਦੇ ਨਸ਼ੀਲੇ ਪਦਾਰਥ, 986.76 ਕਰੋੜ ਦੀ ਕੀਮਤੀ ਧਾਤੂਆਂ ਦੇ ਨਾਲ-ਨਾਲ 58.56 ਕਰੋੜ ਰੁਪਏ ਦੀ ਹੋਰਨਾਂ ਚੀਜਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।