ਚੰਡੀਗੜ੍ਹ: ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੂੰ ਨੋਟਿਸ ਜਾਰੀ ਕਰਕੇ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਖ਼ਰਚਿਆਂ ਦਾ ਬਿਓਰਾ ਦੇਣ ਨੂੰ ਕਿਹਾ ਗਿਆ ਹੈ। ਗੁਰਦਾਸਪੁਰ ਦੇ ਚੋਣ ਅਧਿਕਾਰੀ ਵਿਪੁਲ ਉੱਜਵਲ ਨੇ ਸਨੀ ਦਿਓਲ ਨੂੰ ਚੋਣ ਖ਼ਰਚੇ ਦਾ ਬਿਓਰਾ ਦੇਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉੱਜਵਲ ਨੇ ਕਿਹਾ ਕਿ ਇਹ ਸੂਚਨਾ ਮਿਲੀ ਹੈ ਕਿ ਸਨੀ ਦਿਓਲ ਦਾ ਚੋਣ ਖ਼ਰਚਾ 70 ਲੱਖ ਤੋਂ ਵੱਧ ਹੈ।
ਚੋਣ ਕਮਿਸ਼ਨ ਵੱਲੋਂ ਸੰਨੀ ਦਿਓਲ ਨੂੰ ਨੋਟਿਸ ਜਾਰੀ, ਇਹ ਹੈ ਮਾਮਲਾ
ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਵੱਲੋ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਉਨ੍ਹਾਂ ਦੇ ਚੋਣ ਖ਼ਰਚਿਆਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ।
ਫ਼ੋਟੋ
ਹਾਲਾਂਕਿ, ਅਧਿਕਾਰਿਕ ਸੂਚਨਾ ਦੇ ਮੁਤਾਬਿਕ ਸੰਨੀ ਦਿਓਲ ਦਾ ਚੋਣ ਖ਼ਰਚਾ 86 ਲੱਖ ਰੁਪਏ ਪਾਇਆ ਗਿਆ ਹੈ। ਚੋਣ ਅਧਿਕਾਰੀ ਮੁਤਾਬਿਕ ਸੰਨੀ ਦਿਓਲ ਦਾ ਚੋਣ ਖ਼ਰਚਾ ਆਖ਼ਰੀ ਅੰਕੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੂੰ ਖ਼ਾਤਿਆਂ ਦਾ ਬਿਓਰਾ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
Last Updated : Jun 20, 2019, 8:53 AM IST