ਪੰਜਾਬ

punjab

ETV Bharat / briefs

ਬੂਥ 'ਤੇ ਹੋਈ ਗੜਬੜੀ ਤੋਂ ਬਾਅਦ AAP-BJP ਦਾ ਪ੍ਰਦਰਸ਼ਨ, ਧਾਰੀਵਾਲ ਕੀਤਾ ਗਿਆ ਬੰਦ - booth captur

ਨਗਰ ਕੌਂਸਲ ਦੀਆਂ ਜ਼ਿਮਨੀ ਚੋਣਾਂ ਦੌਰਾਨ ਧਾਰੀਵਾਲ ਦੇ ਵਾਰਡ ਨੰ. 2 'ਤੇ ਕੁਝ ਗੜਬੜੀ ਹੋਈ ਸੀ ਜਿਸ ਤੋਂ ਬਾਅਦ ਅਕਾਲੀ-ਭਾਜਪਾ ਵਰਕਰਾਂ ਨੇ ਅੱਜ ਧੱਕੇਸ਼ਾਹੀ ਦੇ ਵਿਰੋਧ ਵਜੋਂ ਸ਼ਹਿਰ ਨੂੰ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ ਹੈ।

ਧਾਰੀਵਾਲ

By

Published : Jun 22, 2019, 1:34 PM IST

ਗੁਰਦਾਸਪੁਰ: ਸੂਬੇ ਵਿੱਚ ਬੀਤੇ ਦਿਨ ਹੋਈਆਂ ਜ਼ਿਮਨੀ ਚੋਣਾਂ ਵਿੱਚ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦੇ ਵਾਰਡ ਨੰ. 2 ਤੇ ਹੋਏ ਹੰਗਾਮੇ ਤੋਂ ਬਾਅਦ ਅੱਜ ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਗਿਆ ਹੈ। ਅਕਾਲੀ-ਭਾਜਪਾ ਵਰਕਰਾਂ ਵੱਲੋਂ ਕਾਗਰਸ ਦੀ ਧੱਕੇਸ਼ਾਹੀ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਬੂਥ 'ਤੇ ਹੋਈ ਗੜਬੜੀ ਤੋਂ ਬਾਅਦ ਧਾਰੀਵਾਲ ਪੂਰੀ ਤਰ੍ਹਾਂ ਬੰਦ

ਧਾਰੀਵਾਲ ਦੇ ਵਾਰਡ ਨੰ.2 ਤੇ ਅਕਾਲੀ-ਭਾਜਪਾ ਵਰਕਰਾਂ ਨੇ ਕਾਂਗਰਸ ਅਤੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ। ਇਸ ਵਾਰਡ ਤੇ ਮਤਦਾਨ ਪੂਰਾ ਹੋਣ ਤੋਂ ਬਾਅਦ ਵੀ ਨਤੀਜੇ ਦਾ ਐਲਾਨ ਨਹੀਂ ਕੀਤਾ ਗਿਆ। ਵੋਟਿੰਗ ਮਸ਼ੀਨਾਂ ਨੂੰ ਧਾਰੀਵਾਲ ਤੋਂ ਚੁੱਕ ਕੇ ਗੁਰਦਾਸਪੁਰ ਲੈ ਜਾਣ ਦੇ ਵਿਰੋਧ ਵਜੋਂ ਅਕਾਲੀ ਵਰਕਰਾਂ ਨੇ ਧਰਨਾ ਵੀ ਦਿੱਤਾ ਸੀ।

ਅੱਜ ਧੱਕੇਸ਼ਾਹੀ ਦੇ ਵਿਰੋਧ ਵਿੱਚ ਅਕਾਲੀ-ਭਾਜਪਾ ਵਰਕਰਾਂ ਵੱਲੋਂ ਧਾਰੀਵਾਲ ਬੰਦ ਕੀਤਾ ਗਿਆ ਹੈ ਜਿਸ ਲਈ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ABOUT THE AUTHOR

...view details