ਪੰਜਾਬ

punjab

ETV Bharat / briefs

ਸਿੱਖ ਕੁੱਟਮਾਰ ਮਾਮਲਾ: ਦਿੱਲੀ ਪੁਲਿਸ ਨੂੰ ਹਾਈ ਕੋਰਟ ਵੱਲੋਂ 4 ਹਫ਼ਤਿਆਂ 'ਚ ਜਾਂਚ ਪੂਰੀ ਕਰਨ ਦੇ ਆਦੇਸ਼ - sikh

17 ਜੂਨ ਨੂੰ ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਆਟੋ ਡਰਾਈਵਰ ਅਤੇ ਉਸ ਦੇ ਨਬਾਲਿਗ ਬੇਟੇ ਨਾਲ ਪੁਲਿਸ ਵੱਲੋਂ ਮਾਰ-ਕੁੱਟ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਮਾਮਲਾ ਦਿੱਲੀ ਹਾਈ ਕੋਰਟ ਪਹੁੰਚ ਗਿਆ ਸੀ।

ਫ਼ੋਟੋ

By

Published : Jul 2, 2019, 4:27 PM IST

ਨਵੀਂ ਦਿੱਲੀ: ਹਾਈ ਕੋਰਟ ਨੇ ਦਿੱਲੀ 'ਚ ਸਿੱਖ ਆਟੋ ਡਰਾਇਵਰ ਨਾਲ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਦੀ ਜਾਂਚ ਨੂੰ 4 ਹਫ਼ਤਿਆਂ 'ਚ ਪੂਰਾ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਦਿੱਲੀ ਪੁਲਿਸ ਨੇ ਹਾਈ ਕਰੋਟ ਨੂੰ ਕਿਹਾ ਹੈ ਕਿ ਇਸ ਮਾਮਲੇ 'ਚ 10 ਪੁਲਿਸ ਮੁਲਾਜ਼ਮਾਂ ਦਾ ਟਰਾਂਸਫਰ ਦੂਜੇ ਪੁਲਿਸ ਥਾਣੇ 'ਚ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਦਿੱਲੀ ਦੇ ਮੁਖਰਜੀ ਨਗਰ ਵਿੱਚ ਆਟੋ ਡਰਾਈਵਰ ਸਰਬਜੀਤ ਸਿੰਘ ਅਤੇ ਉਸ ਦੇ ਨਬਾਲਿਗ ਬੇਟੇ ਨਾਲ ਪੁਲਿਸ ਵੱਲੋਂ ਮਾਰ-ਕੁੱਟ ਕੀਤੀ ਗਈ ਸੀ।

ਇਹ ਵੀ ਪੜ੍ਹੋ: ਦਿੱਲੀ ਸਿੱਖ ਕੁੱਟ-ਮਾਰ ਮਾਮਲਾ ਪਹੁੰਚਿਆ ਹਾਈ ਕੋਰਟ

ਇਸ ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਵਰਗੀ ਸੁਤੰਤਰ ਏਜੰਸੀ ਤੋਂ ਕਰਵਾਉਣ ਲਈ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਰਿਪੋਰਟ ਗ੍ਰਹਿ ਮੰਤਰਾਲੇ ਸੌਂਪੀ ਸੀ। ਪੁਲਿਸ ਨੇ ਆਪਣੀ ਰਿਪੋਰਟ ਵਿੱਚ ਖ਼ੁਲਾਸਾ ਕੀਤਾ ਸੀ ਕਿ ਸਿਵਲ ਵਰਦੀ 'ਚ ਪੁਲਿਸ ਮੁਲਾਜ਼ਮਾਂ ਨੇ ਪੇਸ਼ੇਵਰ ਤਰੀਕਾ ਅਪਣਾਇਆ ਹੈ। ਗ਼ੈਰ-ਪੇਸ਼ੇਵਰ ਤਰੀਕਾ ਅਪਣਾਉਣ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

For All Latest Updates

ABOUT THE AUTHOR

...view details