ਨਵੀਂ ਦਿੱਲੀ: ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਪਾਰਟੀ 'ਚ ਸਮੀਖਿਆ ਜਾਰੀ ਹੈ। ਇੱਕ ਪਾਸੇ ਜਿੱਥੇ ਪਾਰਟੀ ਮੁਖੀ ਰਾਹੁਲ ਗਾਂਧੀ ਆਪਣੇ ਅਸਤੀਫ਼ੇ ਨੂੰ ਲੈ ਕੇ ਅੜੇ ਹਨ ਤੇ ਉੱਥੇ ਹੀ ਕਈ ਸੂਬਿਆਂ 'ਚ ਕਾਂਗਰਸ ਇਕਾਈਆਂ ਵਿੱਚ ਵੱਡੇ ਬਦਲਾਅ ਦੇ ਸੰਕੇਤ ਮਿਲ ਰਹੇ ਹਨ। ਵੀਰਵਾਰ ਨੂੰ ਕਾਂਗਰਸ ਦੇ ਹਵਾਲੇ ਤੋਂ ਇੱਕ ਹੋਰ ਖ਼ਬਰ ਮਿਲੀ ਹੈ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਕਾਂਗਰਸ ਨੇ ਆਪਣੇ ਬੁਲਾਰਿਆਂ ਨੂੰ ਕਿਸੇ ਨਿਊਜ਼ ਡਿਬੇਟ 'ਚ ਨਹੀਂ ਭੇਜਣ ਦਾ ਫ਼ੈਸਲਾ ਕੀਤਾ ਹੈ।
ਕਾਂਗਰਸੀ ਆਗੂਆਂ ਨੇ ਰੱਖਿਆ 1 ਮਹੀਨੇ ਦਾ 'ਮੌਨ ਵਰਤ' - randeep surjewala
ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਨੇ ਵੱਡਾ ਫ਼ੈਸਲਾ ਲਿਆ ਹੈ। ਕਾਂਗਰਸ ਪਾਰਟੀ ਨੇ ਆਪਣੇ ਬੁਲਾਰਿਆਂ ਨੂੰ ਹੁਣ ਕਿਸੇ ਵੀ ਟੀਵੀ ਡਿਬੇਟ 'ਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਹੈ।
ਰਣਦੀਪ ਸੁਰਜੇਵਾਲਾ
ਖ਼ਬਰ ਹੈ ਕਿ ਕਾਂਗਰਸ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਅਗਲੇ 1 ਮਹੀਨੇ ਦੌਰਾਨ ਕੋਈ ਵੀ ਕਾਂਗਰਸੀ ਬੁਲਾਰਾ ਟੀਵੀ ਡਿਬੇਟ 'ਚ ਹਿੱਸਾ ਨਹੀਂ ਲਵੇਗਾ। ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿੱਖਿਆ, "ਭਾਰਤੀ ਰਾਸ਼ਟਰੀ ਕਾਂਗਰਸ ਨੇ ਇਕ ਮਹੀਨੇ ਤੱਕ ਆਪਣੇ ਬੁਲਾਰਿਆਂ ਨੂੰ ਨਹੀਂ ਭੇਜਣ ਦਾ ਫ਼ੈਸਲਾ ਕੀਤਾ ਹੈ। ਸਾਰੇ ਮੀਡੀਆ ਚੈਨਲਾਂ/ਸੰਪਾਦਕਾਂ ਨੂੰ ਇਹ ਬੇਨਤੀ ਹੈ ਕਿ ਉਹ ਆਪਣੇ ਸ਼ੋਅ ਵਿੱਚ ਕਾਂਗਰਸ ਦੇ ਬੁਲਾਰਿਆਂ ਨੂੰ ਨਾ ਬੁਲਾਉਣ।