ਚੰਡੀਗੜ੍ਹ: ਸਿੱਖ ਰੈਜੀਮੈਂਟ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਦੇ ਜਸ਼ਨ ਮਨਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲੀਅਨ ਅਤੇ ਭਾਰਤੀ ਫ਼ੌਜ ਨਾਲ ਪਟਿਆਲਾ ਪਰਿਵਾਰ ਦੇ 100 ਸਾਲਾਂ ਤੋਂ ਚਲੇ ਆ ਰਹੇ ਸਬੰਧਾਂ ਦੇ ਸੰਦਰਭ ਵਿੱਚ ਪਿਛਲੀ ਸ਼ਾਮ ਰੈਜੀਮੈਂਟ ਦੇ ਜਵਾਨਾਂ, ਜੂਨੀਅਰ ਕਮਿਸ਼ਨਡ ਅਫ਼ਸਰਾਂ ਅਤੇ ਅਫ਼ਸਰਾਂ ਦੀ ਮੇਜ਼ਬਾਨੀ ਕੀਤੀ। ਬੀਤੇ ਦਿਨੀਂ ਚੰਡੀ ਮੰਦਰ ਵਿੱਖੇ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਵਾਨਾਂ ਦੇ ਨਾਲ ਜਸ਼ਨ ਮਨਾਇਆ ਅਤੇ ਭੰਗੜਾ ਵੀ ਪਾਇਆ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਾਇਆ ਭੰਗੜਾ...ਵੇਖੋ ਵੀਡੀਓ - sikh regiment
ਸਿੱਖ ਰੈਜੀਮੈਂਟ ਨਾਲ ਆਪਣੇ ਪਰਿਵਾਰ ਦੇ ਸਬੰਧਾਂ ਦੇ ਜਸ਼ਨ ਮਨਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਅਤੇ ਭਾਰਤੀ ਫ਼ੌਜ ਨਾਲ ਪਟਿਆਲਾ ਦੇ ਸ਼ਾਹੀ ਪਰਿਵਾਰ ਦੇ 100 ਸਾਲਾਂ ਤੋਂ ਚਲੇ ਆ ਰਹੇ ਸਬੰਧਾਂ ਦੇ ਸੰਦਰਭ ਵਿੱਚ ਪਿਛਲੀ ਸ਼ਾਮ ਰੈਜੀਮੈਂਟ ਦੇ ਜਵਾਨਾਂ, ਜੂਨੀਅਰ ਕਮਿਸ਼ਨਡ ਅਫ਼ਸਰਾਂ ਅਤੇ ਅਫ਼ਸਰਾਂ ਦੀ ਮੇਜ਼ਬਾਨੀ ਕੀਤੀ।
ਮੁੱਖ ਮੰਤਰੀ ਇਸ ਮੌਕੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਭਾਰਤੀ ਫ਼ੌਜ ਵਿੱਚ ਦੇਸ਼ ਦੀ ਸੇਵਾ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 1963 ਤੋਂ 1969 ਤੱਕ ਸਿੱਖ ਰੈਜੀਮੈਂਟ ਦੀ ਦੂਜੀ ਬਟਾਲੀਅਨ ਵਿੱਚ ਆਪਣੀ ਸੇਵਾ ਨਿਭਾਈ। ਇਸ ਤੋਂ ਪਹਿਲਾਂ 1935 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਲੈਫਟੀਨੈਂਟ ਜਨਰਲ ਮਹਾਰਾਜਾ ਯਾਦਵਿੰਦਰ ਸਿੰਘ ਨੇ ਰੈਜੀਮੈਂਟ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਿਆਂ 2/11 ਰੋਇਲ ਸਿੱਖ ਅਤੇ 2 ਸਿੱਖਜ਼ ਦੇ ਕ੍ਰਮਵਾਰ 1938 ਤੋਂ 1950 ਅਤੇ 1950 ਤੋਂ 1971 ਤੱਕ ਕਰਨਲ ਰਹੇ।
ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮੇਜਰ ਜਨਰਲ ਮਹਾਰਾਜਾ ਭੂਪਿੰਦਰ ਸਿੰਘ ਵੀ 1918 ਤੋਂ 1922 ਤੱਕ 15ਵੀਂ ਲੁਧਿਆਣਾ ਸਿੱਖਜ਼ ਦੇ ਕਰਨਲ ਅਤੇ 1922 ਤੋਂ 1938 ਤੱਕ 2/11 ਰੋਇਲ ਸਿੱਖਜ਼ ਦੇ ਕਰਨਲ ਰਹੇ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਬਟਾਲੀਅਨ ਨੂੰ ਇੱਕ ਚਾਂਦੀ ਦਾ ਮੀਮੈਂਟੋ ਬਟਾਲੀਅਨ ਨੂੰ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਪਰਿਵਾਰ ਵੀ ਸ਼ਾਮਿਲ ਹੋਇਆ।