ਪੰਜਾਬ

punjab

ETV Bharat / briefs

ਰਾਹੁਲ ਦੀ ਨਾਗਰਿਕਤਾ 'ਤੇ ਉੱਠੇ ਸਵਾਲ, ਗ੍ਰਹਿ ਮੰਤਰਾਲੇ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵਿਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਕੇਂਦਰ ਨੇ ਇੱਕ ਨੋਟਿਸ ਜਾਰੀ ਕੀਤਾ ਹੈ।

ਫ਼ਾਇਲ ਫ਼ੋਟੋ

By

Published : Apr 30, 2019, 12:57 PM IST

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰਾਲੇ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਨਾਗਰਿਕਤਾ ਦੇ ਬਾਰੇ ਵਿੱਚ ਪੁੱਛਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੂੰ 15 ਦਿਨਾਂ 'ਚ ਆਪਣੀ ਨਾਗਰਿਕਤਾ ਨੂੰ ਲੈ ਕੇ ਸਥਿਤੀ ਸਪਸ਼ਟ ਕਰਨ ਬਾਰੇ ਕਿਹਾ ਗਿਆ ਹੈ।

ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਭਾਜਪਾ ਸਾਂਸਦ ਸੁਬਰਾਮਣਿਅਮ ਸੁਆਮੀ ਨੇ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸੁਬਰਾਮਣਿਅਮ ਸੁਆਮੀ ਕਈ ਸਾਲਾਂ ਤੋਂ ਦੋਸ਼ ਲਗਾ ਰਹੇ ਹਨ ਕਿ ਰਾਹੁਲ ਗਾਂਧੀ ਕੋਲ ਬ੍ਰਿਟੇਨ ਦੀ ਨਾਗਰਿਕਤਾ ਹੈ।

ਇਸ ਮਾਮਲੇ ਬਾਰੇ ਬੋਲਦਿਆਂ ਕੇਂਦਰੀ ਗ੍ਰਹਿ ਮੰਤੀਰ ਰਾਜਨਾਥ ਸਿੰਘ ਨੇ ਕਿਹਾ, "ਜਦੋਂ ਸੰਸਦ ਦਾ ਮੈਂਬਰ ਮੰਤਰਾਲੇ ਨੂੰ ਲਿਖਦਾ ਹੈ ਤਾਂ ਕਾਰਵਾਈ ਕਰਨ ਲਈ ਸਵਾਲ ਕੀਤਾ ਜਾਂਦਾ ਹੈ। ਇਹ ਕੋਈ ਵੱਡਾ ਵਿਕਾਸ ਨਹੀਂ ਆਮ ਜਿਹੀ ਗੱਲ ਹੈ।"

ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਬੀਸੀ ਜੋਸ਼ੀ ਵਲੋਂ ਜਾਰੀ ਕੀਤੇ ਨੋਟਿਸ 'ਚ ਕਿਹਾ ਗਿਆ ਹੈ, "ਮੈਨੂੰ ਇਹ ਕਹਿਣ ਦਾ ਨਿਰਦੇਸ਼ ਪ੍ਰਾਪਤ ਹੋਇਆ ਹੈ ਕਿ ਇਸ ਮੰਤਰਾਲੇ ਨੂੰ ਡਾ. ਸੁਬਰਾਮਣਿਅਮ ਸੁਆਮੀ ਨੇ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਬੈਂਕ ਆਪਸ ਲਿਮਿਟਿਡ ਨਾਂਅ ਦੀ ਕੰਪਨੀ ਨੇ ਸਾਲ 2003 ਵਿੱਚ ਸੰਯੂਕਤ ਰਾਸ਼ਟਰ ਵਿੱਚ ਰਜਿਸਟਰ ਕੀਤਾ ਗਿਆ ਸੀ ਜਿਸ ਦਾ ਪਤਾ 51 ਸਾਉਥਗੇਟ, ਵਿੰਚੇਸਟਰ, ਹੈਮਪਸ਼ਰ SO239EH ਸੀ ਤੇ ਤੁਸੀਂ ਉਸ ਦੇ ਡਾਇਰੈਕਰ 'ਚੋਂ ਇੱਕ ਤੇ ਸਕੱਤਰ ਸਨ।"

ABOUT THE AUTHOR

...view details