ਜੰਮੂ: ਪਾਕਿਸਤਾਨੀ ਫ਼ੌਜ ਨੇ ਕੱਲ੍ਹ ਐਤਵਾਰ ਦੇਰ ਸ਼ਾਮ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ LoC ਦੇ ਲਾਗਲੇ ਕੁਝ ਭਾਰਤੀ ਪਿੰਡਾਂ 'ਤੇ ਗੋਲੀਬਾਰੀ ਕੀਤੀ। ਬੀਤੇ ਕੱਲ੍ਹ ਉਸ ਵੱਲੋਂ ਮੋਰਟਾਰਾਂ ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਨਾਲ ਹੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੇ ਕਾਰਨ ਕਨੋਟ ਦੀ 11 ਸਾਲਾ ਲੜਕੀ ਮਰੀਅਮ ਬੀ, ਇੱਕ ਹੋਰ ਸਰਹੱਦੀ ਪਿੰਡ ਸ਼ਾਹਪੁਰ ਦੀ ਰਜ਼ੀਆ ਨਾਂਅ ਦੀ ਇੱਕ ਔਰਤ ਤੇ ਇੱਕ ਕੁਲੀ ਅਕਬਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਪੁੰਛ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ, 11 ਸਾਲਾ ਬੱਚੀ ਸਣੇ ਇੱਕ ਜਵਾਨ ਜਖ਼ਮੀ - jammu an dkashmir
ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਗੋਲੀਬਾਰੀ ਦੌਰਾਨ ਇੱਕ ਬੀਐਸਐਫ਼ ਜਵਾਨ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਪਾਕਿਸਤਾਨ ਵੱਲੋਂ ਕੀਤੀ ਇਸ ਗੋਲੀਬਾਰੀ 'ਚ ਇੱਕ ਨਬਾਲਿਗ ਬੱਚੀ ਵੀ ਜਖ਼ਮੀ ਹੋਈ ਹੈ।
ਫ਼ੋਟੋ
ਇਸ ਵੇਲੇ ਇਹ ਤਿੰਨੇ ਹੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਸ ਗੋਲੀਬਾਰੀ ਕਾਰਨ ਬੀਐਸਐਫ਼ ਦਾ ਇੱਕ ਜਵਾਨ ਵੀ ਜਖ਼ਮੀ ਹੋ ਗਿਆ ਹੈ। ਬੀਤੇ ਮੰਗਲਵਾਰ ਵੀ ਪਾਕਿਸਤਾਨ ਰੇਂਜਰਾਂ ਨੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਖੇਤਰ ਵਿੱਚ ਕੌਮਾਂਤਰੀ ਸਰਹੱਦ ਲਾਗਲੀਆਂ ਭਾਰਤੀ ਚੌਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।