ਫ਼ਿਰੋਜ਼ਪੁਰ 'ਚ 24 ਕਰੋੜ ਦੀ ਹੈਰੋਇਨ ਹੋਈ ਬਰਾਮਦ, ਸਰਚ ਓਪਰੇਸ਼ਨ ਜਾਰੀ - bsf
ਫ਼ਿਰੋਜ਼ਪੁਰ 'ਚ ਬੀਐਸਐਫ਼ ਅਤੇ ਪੁਲਿਸ ਨੇ ਸਾਂਝੇ ਸਰਚ ਓਪਰੇਸ਼ਨ ਦੌਰਾਨ 24 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਅਲਾਵਾ 5 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਸੰਕੇਤਕ ਤਸਵੀਰ
ਫ਼ਿਰੋਜ਼ਪੁਰ: ਸੂਬੇ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ 'ਚ ਪੁਲਿਸ ਅਤੇ ਬੀਐਸਐਫ਼ ਦੇ ਸਾਂਝੇ ਓਪਰੇਸ਼ਨ ਦੌਰਾਨ 4 ਕਿੱਲੋ 820 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 5 ਜਿੰਦਾ ਕਾਰਤੂਸ ਵੀ ਮਿਲੇ ਹਨ। ਅੰਤਰਾਰਸ਼ਟਰੀ ਬਾਜ਼ਾਰ 'ਚ ਫ਼ੜੀ ਗਈ ਹੈਰੋਇਨ ਦੀ ਕੁੱਲ ਕੀਮਤ ਕਰੀਬ 24 ਕਰੋੜ ਦੱਸੀ ਜਾ ਰਹੀ ਹੈ। ਫ਼ਿਲਹਾਲ ਸਰਚ ਓਪਰੇਸ਼ਨ ਜਾਰੀ ਹੈ। ਹੈਰੋਇਨ ਦੀ ਇਹ ਖ਼ੇਪ ਪਾਕਿਸਤਾਨ ਵੱਲੋਂ ਬੋਤਲਾਂ 'ਚ ਭੇਜੀ ਗਈ ਹੈ।