ਪੰਜਾਬ

punjab

ETV Bharat / briefs

ਬ੍ਰਾਜ਼ੀਲ ਦੇ ਸਟਾਰ ਫ਼ੁੱਟਬਾਲ ਖਿਡਾਰੀ ਨੇਮਾਰ 'ਤੇ ਲੱਗੇ ਜਬਰ-ਜਨਾਹ ਦੇ ਇਲਜ਼ਾਮ - football

ਬ੍ਰਾਜ਼ੀਲ ਦੇ ਸਟਾਰ ਫ਼ੁੱਟਬਾਲ ਖਿਡਾਰੀ ਵਜੋਂ ਜਾਣੇ ਜਾਂਦੇ ਨੇਮਾਰ ਜੂਨੀਅਰ 'ਤੇ ਇੱਕ ਮਹਿਲਾ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਨੇਮਾਰ ਜੂਨੀਅਰ

By

Published : Jun 2, 2019, 1:46 PM IST

ਰਿਓ ਡੀ ਜਨੇਰਿਓ: ਬ੍ਰਾਜ਼ੀਲ ਦੇ ਸਟਾਰ ਫ਼ੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਹੈ। ਨੇਮਾਰ 'ਤੇ ਪੈਰਿਸ ਦੀ ਇੱਕ ਔਰਤ ਨਾਲ ਜਬਰ-ਜਿਨਾਹ ਕਰਨ ਦੇ ਦੋਸ਼ ਹਨ। ਇਸ ਦਾ ਖ਼ੁਲਾਸਾ ਬ੍ਰਾਜ਼ੀਲ ਦੀ ਮੀਡੀਆ ਨੇ ਕੀਤਾ। ਹਾਲਾਂਕਿ, ਨੇਮਾਰ ਦੇ ਪਿਤਾ ਅਤੇ ਮੈਨੇਜਰ ਨੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਨੇਮਾਰ ਫ਼ਿਲਹਾਲ ਬ੍ਰਾਜ਼ੀਲ 'ਚ ਹਨ ਅਤੇ ਕੋਪ ਅਮਰੀਕਾ ਦੀ ਤਿਆਰੀ ਕਰ ਰਹੇ ਹਨ।

ਸਾਓ ਪਾਉਲੋ ਪੁਲੀਸ ਕੋਲ ਦਰਜ ਸ਼ਿਕਾਇਤ ਮੁਤਾਬਕ, ਨੇਮਾਰ 'ਤੇ ਪੀੜਤ ਮਹਿਲਾ ਦੀ ਅਸਹਿਮਤੀ ਦੇ ਬਾਵਜੂਦ ਉਸ ਨਾਲ ਸਬੰਧ ਬਣੂੰ ਦਾ ਦੋਸ਼ ਹੈ। ਹਾਲਾਂਕਿ, ਪੁਲੀਸ ਨੇ ਇਸ ਸ਼ਿਕਾਇਤ ਦੀ ਕਾਪੀ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਰੇਪਰਤਾਂ ਦੇ ਮੁਤਾਬਕ ਪੀੜਤ ਔਰਤ ਬ੍ਰਾਜ਼ੀਲ ਦਿਹਿ ਰਹਿਣ ਵਾਲੀ ਹੈ। ਦੋਹਾਂ ਦੀ ਮੁਲਾਕਾਤ ਇੰਸਟਾਗ੍ਰਾਮ 'ਤੇ ਹੋਈ।

For All Latest Updates

ABOUT THE AUTHOR

...view details