ਕੋਲੰਬੋ: ਸ਼੍ਰੀਲੰਕਾ 'ਚ ਈਸਟਰ ਮੌਕੇ ਚਰਚ ਸਣੇ ਕਈ ਥਾਵਾਂ 'ਤੇ ਬੰਬ ਧਮਾਕੇ ਹੋਏ ਹਨ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਈਸਟਰ ਦੀ ਪ੍ਰਾਰਥਨਾ ਕਰਨ ਲਈ ਚਰਚ ਵਿੱਚ ਇਕੱਠੇ ਹੋਏ ਸਨ। ਹਸਪਤਾਲ ਦੇ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧ ਕੇ 156 ਹੋ ਗਈ ਹੈ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹਨ।
ਪੁਲਿਸ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਧਮਾਕਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕੇ ਕੋਲੰਬੋ ਦੀ ਸੇਂਟ ਐਂਥਨੀ ਚਰਚ, ਨੇਗੇਂਬੋ ਦੀ ਸੇਂਟ ਸੇਬੈਸਟੀਅਨ ਚਰਚ, ਬਾਟੀਕਾਲੋਆ ਦੀ ਇੱਕ ਚਰਚ, ਪੰਜ ਸਿਤਾਰਾ ਹੋਟਲ ਸ਼ੰਗਰੀਲਾ, ਦ ਸਿਨਾਮੋਨ ਗ੍ਰੈਂਡ ਹੋਟਲ ਅਤੇ ਦ ਕਿੰਗਸਬਰੀ ਹੋਟਲ 'ਚ ਹੋਏ ਹਨ।