ਚੰਡੀਗੜ੍ਹ: 'ਆਪ' ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫਸੇ 2 ਸਾਲ ਦੇ ਫ਼ਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਉਨ੍ਹਾਂ 5 ਦਿਨਾਂ ਤੋਂ ਬੱਚੇ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਫ਼ਤਿਹਵੀਰ ਦੀ ਸਲਾਮਤੀ ਲਈ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਕੀਤੀ ਗੱਲਬਾਤ
'ਆਪ' ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪਿਛਲੇ 5 ਦਿਨਾਂ ਤੋਂ ਬੋਰਵੈੱਲ 'ਚ ਫ਼ਸੇ 2 ਸਾਲ ਦੇ ਫ਼ਤਹਿਵੀਰ ਸਿੰਘ ਦੇ ਬਚਾਅ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕੀਤੀ ਹੈ। ਉਨ੍ਹਾਂ 5 ਦਿਨਾਂ ਤੋਂ ਬੱਚੇ ਨੂੰ ਅਜੇ ਤੱਕ ਨਾ ਕੱਢੇ ਜਾ ਸਕਣ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਭਗਵੰਤ ਮਾਨ
ਮਾਨ ਨੇ ਦੱਸਿਆ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਮਾਹਰਾਂ ਦੀ ਟੀਮ ਤੇ ਆਧੁਨਿਕ ਮਸ਼ੀਨਰੀ ਭੇਜੀ ਜਾਵੇ। ਮਾਨ ਨੇ ਫ਼ਤਹਿਵੀਰ ਸਿੰਘ ਲਈ ਦੇਸ਼ ਵਿਦੇਸ਼ 'ਚ ਲੱਖਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਲਈ ਸਮੁੱਚੀ ਸੰਗਤ ਨੂੰ ਨਤਮਸਤਕ ਹੋਣ ਦੇ ਨਾਲ-ਨਾਲ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਵਿੱਖ 'ਚ ਅਜਿਹੀ ਚੁਣੌਤੀ ਨਾਲ ਤੁਰੰਤ ਨਿਪਟੇ ਜਾਣ ਲਈ ਨਾ ਕੇਵਲ ਪੰਜਾਬ ਬਲਕਿ ਹਰੇਕ ਸੂਬੇ 'ਚ ਅਤਿ ਆਧੁਨਿਕ ਮਸ਼ੀਨਰੀ ਐਨਡੀਆਰਐਫ ਜਾਂ ਮਾਹਰਾਂ ਦੇ ਹੋਰ ਸੈਂਟਰਾਂ ਨੂੰ ਉਪਲੱਬਧ ਕਰਵਾਏ ਜਾਣ।