ਪੰਜਾਬ

punjab

ETV Bharat / briefs

ਬੰਗਲਾਦੇਸ਼ ਨੇ ਭਾਰਤੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਮੋਬਾਈਲ ਸੇਵਾਵਾਂ ਕੀਤੀਆਂ ਬੰਦ - Bangladesh Stops Mobile Services latest news

ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ (ਬੀਟੀਆਰਸੀ) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਨਾਲ ਲੱਗਦੀਆਂ ਸਰਹੱਦਾਂ 'ਤੇ ਮੋਬਾਈਲ ਨੈਟਵਰਕ ਦੀਆਂ ਸੇਵਾਵਾਂ ਬੰਦ ਕਰਨ ਦੇ ਨਿਰੇਦਸ਼ ਦਿੱਤੇ ਹਨ।

ਭਾਰਤੀ ਸਰਹੱਦ ਨਾਲ  ਮੋਬਾਈਲ ਸੇਵਾਵਾਂ  ਬੰਦ
ਭਾਰਤੀ ਸਰਹੱਦ ਨਾਲ ਮੋਬਾਈਲ ਸੇਵਾਵਾਂ ਬੰਦ

By

Published : Dec 31, 2019, 7:58 PM IST

ਢਾਕਾ: ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ (ਬੀਟੀਆਰਸੀ) ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਨਾਲ ਲੱਗਦੀਆਂ ਸਰਹੱਦਾਂ 'ਤੇ ਮੋਬਾਈਲ ਨੈਟਵਰਕ ਦੀਆਂ ਸੇਵਾਵਾਂ ਬੰਦ ਕਰਨ ਦੇ ਨਿਰੇਦਸ਼ ਦਿੱਤੇ ਹਨ। ਖਬਰਾਂ ਦੇ ਅਨੁਸਾਰ ਕਰੀਬ ਇੱਕ ਕਰੋੜ ਲੋਕ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ। ਅਪਰੇਟਰਾਂ ਨੇ ਆਦੇਸ਼ ਮਿਲਣ ਦੇ ਬਾਅਦ ਸੋਮਵਾਰ ਨੂੰ ਭਾਰਤ ਦੇ ਨਾਲ ਲਗਦੇ ਬਾਰਡਰ ਦੇ ਇਕ ਕਿਲੋਮੀਟਰ ਦੇ ਅੰਦਰ ਨੈਟਵਰਕ ਨੂੰ ਮੁਅੱਤਲ ਕਰ ਦਿੱਤਾ ਹੈ।

ਬੀਡੀਨਿਉਜ਼ 24 ਨੇ ਇਕ ਅਪਰੇਟਰ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਗ੍ਰਾਮੀਨਫ਼ੋਨ, ਟੇਲਟਾਲਕ, ਰਾਬੀ ਅਤੇ ਬੰਗਲਿੰਕ ਚਾਰ ਅਪਰੇਟਰਸ ਨੇ ਲਗਭਗ 2,000 ਬੇਸ ਟ੍ਰਾਂਸੀਵਰ ਸਟੇਸ਼ਨ ਨੂੰ ਬੰਦ ਕਰ ਦਿੱਤੇ ਹਨ।
ਅਧਿਕਾਰੀ ਨੇ ਕਿਹਾ ਬਾਰਡਰ ਖੇਤਰ ਵਿੱਚ ਇਸ ਦੇ ਚਲਦੇ ਕਰੀਬ ਇਕ ਕਰੋੜ ਯੂਜਰਸ ਪ੍ਰਭਾਵਿਤ ਹੋਣਗੇ।

ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ, ਵਰਤਮਾਨ ਸਥਿਤੀ ਵਿੱਚ ਦੇਸ਼ ਦੀ ਸੁਰੱਖਿਆ ਦੇ ਲਈ ਬਾਰਡਰ ਖੇਤਰਾਂ ਵਿੱਚ ਨੈਟਵਰਕ ਕਵਰੇਜ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਇਹ ਵੀ ਪੜੋ:ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਬਿਪਿਨ ਰਾਵਤ, ਹੁਣ ਨਿਭਾਉਣਗੇ CDS ਦੀ ਭੂਮਿਕਾ

ਬੀਡੀਨਿਉਜ਼ 24 ਨੇ ਬੰਗਲਾਦੇਸ਼ ਦੂਰਸੰਚਾਰ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਜਹਰੁਲ ਹਕ ਦੇ ਹਵਾਲੇ ਨਾਲ ਕਿਹਾ, ਸਰਕਾਰ ਨੇ ਇਕ ਉਚ ਪੱਧਰੀ ਬੈਠਕ ਕਰ ਇਸ ਬਾਰੇ ਫੈਸਲਾ ਲਿਆ ਹੈ, ਜਿਸ ਦੇ ਬਾਅਦ ਨਿਰਦੇਸ਼ ਜਾਰੀ ਕੀਤੇ ਹਨ।
ਜਹਰੁਲ ਹਕ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਇਹ ਨਿਰਦੇਸ਼ ਅਸਥਾਈ ਹਨ।

ABOUT THE AUTHOR

...view details