ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮਿਲਟਰੀ ਸਾਹਿਤ ਸਮਾਗਮ ਦੇ ਦੂਜੇ ਦਿਨ ਦੇ ਹਵਾਈ ਸੈਨਾ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਸ਼ਿਰਕਤ ਕੀਤੀ ਅਤੇ ਬਾਲਾਕੋਟ ਹਮਲੇ 'ਤੇ ਵਿਚਾਰ ਵਟਾਂਦਰਾ ਕੀਤਾ। ਬੀਐਸ ਧਨੋਆ ਨੇ ਦੱਸਿਆ ਕਿ ਇਹ ਹਮਲਾ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦਾ ਮਤਲਬ ਸੀ ਕਿ ਪਾਕਿਸਤਾਨੀ ਅਦਾਰਿਆਂ ਤੇ ਅੱਤਵਾਦੀ ਸੰਗਠਨਾਂ ਵੱਲੋਂ ਕੀਤੇ ਹਮਲਿਆਂ ਦੀ ਕੀਮਤ ਨੂੰ ਚੁਕਾਉਣਾ ਸੀ।
ਬਾਲਾਕੋਟ ਤੋਂ ਬਾਅਦ ਭਾਰਤ ਹਮਲੇ ਲਈ ਤਿਆਰ ਸੀ: ਬੀ.ਐਸ. ਧੋਨਆ - ਮਿਲਟਰੀ ਸਾਹਿਤ ਸਮਾਗਮ
ਚੰਡੀਗੜ੍ਹ ਮਿਲਟਰੀ ਸਾਹਿਤ ਸਮਾਗਮ ਦੇ ਦੂਜੇ ਦਿਨ ਬਾਲਾਕੋਟ ਹਮਲੇ 'ਤੇ ਹਵਾਈ ਸੈਨਾ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਵਿਚਾਰ ਵਟਾਂਦਰਾ ਕੀਤਾ।
ਫ਼ੋਟੋ
ਧਨੋਆ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਨੇ ਵੱਡੇ ਪੱਧਰ 'ਤੇ ਅੱਤਵਾਦੀ ਹਮਲਿਆਂ 'ਤੇ ਪ੍ਰਤੀਕਰਮ ਦਿੱਤਾ ਹੈ। ਇਹ ਉਨ੍ਹਾਂ ਲਈ ਇੱਕ ਬਹੁਤ ਹੀ ਵੱਡੀ ਉਦਾਹਰਣ ਹੈ। ਉਨ੍ਹਾਂ ਨੇ 1993 ਤੇ 2008 ਦੇ ਮੁੰਬਈ ਬੰਬ ਧਮਾਕਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਉਨ੍ਹਾਂ ਧਮਾਕਿਆਂ 'ਤੇ ਕੋਈ ਸੈਨਿਕ ਕਾਰਵਾਈ ਨਹੀਂ ਕੀਤੀ ਸੀ। ਇਸ ਦੌਰਾਨ ਧਨੋਆ ਨੇ ਦੱਸਿਆ ਕਿ ਇਸ ਨਾਲ ਗੁਆਢੀ ਦੇਸ਼ ਨੂੰ ਇਹ ਸਮਝਾਣਾ ਬਹੁਤ ਹੀ ਜ਼ਰੂਰੀ ਹੋ ਗਿਆ ਸੀ ਕਿ ਭਾਰਤ ਕਮਜ਼ੋਰ ਨਹੀਂ ਹੈ।