ਨਵੀਂ ਦਿੱਲੀ: ਅਯੁੱਧਿਆ ਰਾਮਜਨਮ ਭੂਮੀ-ਬਾਬਰੀ ਜ਼ਮੀਨੀ ਵਿਵਾਦ 'ਤੇ ਅੱਜ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਸੁਣਵਾਈ ਕਰੇਗੀ। ਜਸਟਿਸ ਕਲੀਫੁਲਾ ਕਮੇਟੀ ਨੇ ਆਪਣੀ ਵਿਚੋਲਗੀ ਰਿਪੋਰਟ ਦਾਖ਼ਲ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਅੱਜ ਸਵੇਰੇ 10.30 ਵਜੇ ਸੁਣਵਾਈ ਹੋਵੇਗੀ।
ਅਯੁੱਧਿਆ ਜ਼ਮੀਨ ਮਾਮਲੇ 'ਚ ਸੁਣਵਾਈ ਅੱਜ
ਰਾਮਜਨਮ ਭੂਮੀ-ਬਾਬਰੀ ਮਸਜ਼ਿਦ ਜ਼ਮੀਨ ਮਾਮਲੇ ਦੀ ਸੁਣਵਾਈ ਅੱਜ 10.30 ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਕਰੇਗੀ। ਜਸਟਿਸ ਕਲੀਫੁਲਾ ਕਮੇਟੀ ਨੇ ਵਿਚੋਲਗੀ ਨੂੰ ਲੈ ਕੇ ਆਪਣੀ ਰਿਪੋਰਟ ਦਾਖ਼ਲ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਸੁਣਵਾਈ ਹੋਵੇਗੀ
a
ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਰੰਜਨ ਗਗੋਈ, ਜਸਟਿਸ ਐੱਸ.ਏ. ਬੋਬੜੇ, ਜਸਟਿਸ ਡੀ.ਵਾਈ. ਚੰਦਰਚੂਡ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ ਅਬਦੁੱਲ ਨਜ਼ੀਰ ਦਾ 5 ਮੈਂਬਰੀ ਸੰਵਿਧਾਨ ਬੈਂਚ ਇਸ ਮਾਮਲੇ ਉੱਤੇ ਸੁਣਵਾਈ ਕਰੇਗੀ।
ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ 8 ਮਾਰਚ ਨੂੰ ਆਪਣੇ ਫ਼ੈਸਲੇ ਵਿੱਚ ਵਿਚੋਲਗੀ ਦੀ ਮਨਜ਼ੂਰੀ ਦੇ ਦਿੱਤੀ ਸੀ ਅਤੇ ਤਿੰਨ ਵਿਚੋਲਿਆਂ ਦੀ ਨਿਯੁਕਤੀ ਵੀ ਕੀਤੀ ਸੀ ਇਸ ਵਿੱਚ ਜਸਟਿਸ ਖ਼ਲੀਫਉੱਲਾ, ਵਕੀਲ ਸ਼੍ਰੀਰਾਮ ਪੰਚੂ ਅਤੇ ਧਾਰਮਕ ਗੁਰੂ ਸ਼੍ਰੀ ਸ਼੍ਰੀ ਰਵਿਸ਼ੰਕਰ ਸ਼ਾਮਲ ਸਨ। ਵਿਚੋਲਗੀ ਕਮੇਟੀ ਨੇ 13 ਮਾਰਚ ਤੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।