ਲੰਡਨ: ਵਿਸ਼ਵ ਕੱਪ 2019 ਦੇ 10ਵੇਂ ਮੁਕਾਬਲੇ ਚ ਆਸਟ੍ਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲੈਣ ਵਾਲੀ ਵਿੰਡੀਜ਼ ਦੀ ਟੀਮ ਨੇ ਆਸਟ੍ਰੇਲੀਆ ਨੂੰ 288 ਦੇ ਸਕੋਰ 'ਤੇ ਰੋਕ ਦਿੱਤਾ। 289 ਦੌੜਾਂ ਦਾ ਪਿੱਛਾ ਕਰਨ ਉਤੀ ਵਿੰਡੀਜ਼ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 273 ਦੌੜਾਂ ਹੀ ਬਣਾ ਸਕੀ। ਵਿੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ 51 ਦੌੜਾਂ ਦੀ ਪਾਰੀ ਖੇਡੀ। ਸ਼ਾਈ ਹੋਪ ਨੇ 68 ਦੌੜਾਂ ਬਣਾਈਆਂ।
World Cup 2019: ਕੂਲਟਰ ਨਾਈਲ ਦੇ ਦਮ 'ਤੇ ਆਸਟ੍ਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ - AUSTRALIA
ਵਿਸ਼ਵ ਕੱਪ 2019 ਦੇ 10ਵੇਂ ਮੁਕਾਬਲੇ ਚ ਆਸਟ੍ਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲੈਣ ਵਾਲੀ ਵਿੰਡੀਜ਼ ਦੀ ਟੀਮ ਨੇ ਆਸਟ੍ਰੇਲੀਆ ਨੂੰ 288 ਦੇ ਸਕੋਰ 'ਤੇ ਰੋਕ ਦਿੱਤਾ। 289 ਦੌੜਾਂ ਦਾ ਪਿੱਛਾ ਕਰਨ ਉਤੀ ਵਿੰਡੀਜ਼ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 273 ਦੌੜਾਂ ਹੀ ਬਣਾ ਸਕੀ।
ਆਸਟ੍ਰੇਲੀਆ ਨੇ ਵਿੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ
ਖ਼ਰਾਬ ਸਥਿਤੀ ਤੋਂ ਬਾਹਰ ਆਉਣ ਵਾਲੀ ਆਸਟ੍ਰੇਲੀਆ ਦੀ ਟੀਮ ਦੇ ਮਿਸ਼ੇਲ ਸਟਾਰਕ ਨੇ ਸਭ ਤੋਂ ਜਿਆਦਾ 5 ਵਿਕਟ ਲਏ। ਤੇਜ਼ ਗੇਂਦਬਾਜ਼ ਕੂਲਟਰ ਨਾਈਲ (92) ਅਤੇ ਸਟੀਵ ਸਮਿਥ (73) ਨੇ ਆਸਟ੍ਰੇਲੀਆ ਨੂੰ ਸਨਮਾਨਜਨਕ ਸਕੋਰ 'ਤੇ ਪਹੁੰਚਾ ਦਿੱਤਾ। ਵਿੰਡੀਜ਼ ਵੱਲੋਂ ਕਾਰਲੋਸ ਬ੍ਰੇਥਵੇਟ ਨੇ 3 ਵਿਕਟ ਲਏ। ਥਾਮਸ, ਕੋਟਰੇਲ ਅਤੇ ਰਸੇਲ ਨੇ 2-2 ਵਿਕਟ ਲਏ। ਵਿੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਵੀ 1 ਵਿਕਟ ਲਿਆ। ਟੂਰਨਾਮੈਂਟ 'ਚ ਇਹ ਆਸਟ੍ਰੇਲੀਆ ਦੀ ਲਗਾਤਾਰ ਦੂਸਰੀ ਜਿੱਤ ਹੈ।