ਪੰਜਾਬ

punjab

ETV Bharat / briefs

ਏਸ਼ੀਆ ਦੀ ਸਭ ਤੋਂ ਵੱਡੀ ਮੰਡੀ 'ਚ ਕਣਕ ਦੀ ਖਰੀਦਾਰੀ ਹੋਈ ਠੱਪ - punjab news

ਖੰਨਾ ਦੀ ਮੰਡੀ 'ਚ ਬੇਮੌਸਮੀ ਬਰਸਾਤ ਨੇ ਕਣਕ ਦੀ ਖਰੀਦ ਉਤੇ ਰੋਕ ਲਾ ਦਿੱਤੀ। ਕਣਕ ਵਿੱਚ ਨਮੀ ਦੀ ਮਾਤਰਾ ਵੱਧਣ ਨਾਲ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ। ਮੰਡੀ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦਾ ਦਰਜਾ ਮਿਲਣ ਤੋਂ ਬਾਅਦ ਵੀ ਮੰਡੀ 'ਚ ਅਜੇ ਤੱਕ ਕਿਸਾਨਾਂ ਲਈ ਪੁਖਤਾ ਪ੍ਰਬੰਧ ਨਹੀਂ ਹਨ।

asia's biggest grain market stopped buying farmers wheat

By

Published : Apr 19, 2019, 7:12 AM IST

ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਏ ਨੂੰ ਅਜੇ ਕੁੱਝ ਦਿਨ ਹੀ ਹੋਏ ਸੀ ਪਰ ਬੇਮੌਸਮੀ ਬਰਸਾਤ ਨੇ ਜਿੱਥੇ ਕਣਕ ਵਿੱਚ ਨਮੀ ਦੀ ਮਾਤਰਾ ਵਧਾ ਦਿੱਤੀ ਹੈ ਉੱਧਰ ਹੀ ਦੂਜੇ ਪਾਸੇ ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਨੇ ਵੀ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

ਖੰਨਾ ਦੀ ਇਹ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਇਥੇ ਪੰਜਾਬ ਦੇ ਵੱਖ ਵੱਖ ਕੌਨੇ ਤੋਂ ਕਿਸਾਨ ਆਪਣੀ ਫ਼ਸਲ ਨੂੰ ਵੇਚਣ ਆਉਂਦੇ ਹਨ। ਇਸ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋਈ ਨੂੰ 10 ਦਿਨ ਹੋ ਚੁੱਕੇ ਹਨ, ਪਰ ਬੇਮੌਸਮੀ ਬਰਸਾਤ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ। ਮੰਡੀ ਨੂੰ ਭਾਵੇਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦਾ ਦਰਜਾ ਮਿਲਿਆ ਹੈ ਪਰ ਮੰਡੀ 'ਚ ਅਜੇ ਤੱਕ ਕਿਸਾਨਾਂ ਲਈ ਪੁਖਤਾ ਪ੍ਰਬੰਧ ਨਹੀਂ ਹਨ।

ਵੀਡੀਓ

ਇੱਕ ਪਾਸੇ ਕਿਸਾਨ ਮੌਸਮ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਪੁੱਖਤਾ ਪ੍ਰਬੰਧ ਨਾ ਮਿਲਣ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਵੀ ਉਡ ਗਈ ਹੈ। ਕਿਸਾਨਾਂ ਦਾ ਮੌਜੂਦਾ ਸਰਕਾਰ 'ਤੇ ਦੋਸ਼ ਹੈ ਕਿ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪੁੱਤਾਂ ਵਾਂਗੂ ਪਾਲੀ ਫ਼ਸਲ ਦੀ ਖਰੀਦ ਸਮੇਂ ਤੇ ਨਾ ਹੋਣਾ, ਮੀਂਹ ਦੀ ਮਾਰ ਨਾਲ ਨਮੀ ਦਾ ਵੱਧਣਾ ਅਤੇ ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰਹੀਆਂ ਹਨ।

ABOUT THE AUTHOR

...view details