ਬਠਿੰਡਾ: ਲੋਕ ਸਭਾ ਦਾ ਆਖ਼ਰੀ ਪੜਾਅ ਰਹਿ ਗਿਆ ਹੈ ਅਤੇ ਹਰ ਸਿਆਸੀ ਪਾਰਟੀ ਜ਼ੋਰਾਂ-ਸ਼ੋਰਾਂ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀ ਹੈ। ਚੋਣ ਪ੍ਰਚਾਰ ਹੈ ਅਤੇ ਜ਼ਾਹਿਰ ਤੌਰ 'ਤੇ ਬਿਆਨਬਾਜ਼ੀ ਹੋਣੀ ਤਾਂ ਲਾਜ਼ਮੀ ਹੈ। ਇਨ੍ਹਾਂ ਚੋਣ ਪ੍ਰਚਾਰਾਂ ਵਿੱਚ ਕਈ ਵਾਰ ਅਜਿਹੀ ਬਿਆਨਬਾਜ਼ੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਬਿਆਨ ਦੇਣ ਵਾਲਾ ਨੇਤਾ ਵੀ ਸ਼ਰਮਾ ਜਿਹਾ ਜਾਂਦਾ ਹੈ ਅਤੇ ਆਮ ਲੋਕ ਵੀ ਉਸ ਬਿਆਨ ਨੂੰ ਸੁਣ ਕੇ ਹੈਰਾਨ ਹੁੰਦੇ ਹਨ।
"ਤੂੰ ਮੇਰੀ ਘਰਵਾਲੀ ਨੂੰ ਜਿੱਤਾ, ਮੈਂ ਤੇਰੀ ਨੂੰ ਜਿੱਤਾਵਾਂਗਾ" - punjab
ਬਠਿੰਡਾ 'ਚ ਬਲਜਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਅਰਵਿੰਦ ਕੇਜਰੀਵਾਲ ਕੁੱਝ ਅਜਿਹਾ ਕਹਿ ਗਏ ਕਿ ਕਿ ਆਪਣੇ ਹੀ ਕਹੇ 'ਤੇ ਉਨ੍ਹਾਂ ਨੂੰ ਹੱਸਣਾ ਪਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਕਿ ਉਹ ਆਪਣੇ ਬਿਆਨ ਦੌਰਾਨ ਖ਼ੁਦ ਹੀ ਮਜ਼ਾਕ ਬਣ ਗਏ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਾਬ ਦੇ ਬਠਿੰਡਾ ਵਿੱਚ 'ਆਪ' ਉਮੀਦਵਾਰ ਬਲਜਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ 'ਤੇ ਹਮਲਾ ਬੋਲਦਿਆਂ ਕਿਹਾ ਕਿ, 'ਕੈਪਟਨ ਅਤੇ ਬਾਦਲਾਂ ਦੀ ਆਪਸ ਵਿੱਚ ਸੈਟਿੰਗ ਹੈ। ਕੈਪਟਨ ਕਹਿੰਦੇ ਹਨ ਕਿ ਤੂੰ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਜਿਤਾਦੇ ਤੇ ਮੈਂ ਬਠਿੰਡਾ ਤੋਂ ਹਰਸਿਮਰਤ ਨੂੰ ਜਿਤਾ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਲੋਕ ਹੁਣ ਇਹ ਸੈਟਿੰਗ ਨੂੰ ਤੋੜਨ ਵਾਲੇ ਹਨ ਅਤੇ ਦੋਹਾਂ ਦੀ ਪਤਨੀਆਂ ਨੂੰ ਟਾਟਾ-ਟਾਟਾ, ਬਾਏ-ਬਾਏ।' ਇਸ ਵੀਡੀਓ 'ਚ ਸਾਫ਼ ਦਿੱਖ ਰਿਹਾ ਹੈ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਆਪਣੇ ਹੀ ਬਿਆਨ 'ਤੇ ਹੱਸ ਰਹੇ ਹਨ।