ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਲਾਪਤਾ AN-32 ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਹ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਮਿਲਿਆ ਹੈ। ਹਾਦਸੇ ਵੇਲੇ ਇਸ ਵਿਮਾਨ 'ਚ 13 ਵਿਅਕਤੀ ਸਵਾਰ ਸਨ। ਭਾਰਤੀ ਏਅਰਫ਼ੋਰਸ ਦੇ ਅਧਿਕਾਰਕ ਟਵਿੱਟਰ ਨੇ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ AN-32 ਦਾ ਮਿਲਿਆ ਮਲਬਾ, ਕੈਪਟਨ ਨੇ ਪ੍ਰਗਟਾਇਆ ਦੁੱਖ
ਭਾਰਤੀ ਹਵਾਈ ਫ਼ੌਜ ਦੇ ਲਾਪਤਾ AN-32 ਜਹਾਜ਼ ਦਾ ਮਲਬਾ ਮਿਲ ਗਿਆ ਹੈ। ਇਹ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ 'ਚ ਮਿਲਿਆ ਹੈ। ਹਾਦਸੇ ਵੇਲੇ ਇਸ ਵਿਮਾਨ 'ਚ 13 ਵਿਅਕਤੀ ਸਵਾਰ ਸਨ। ਭਾਰਤੀ ਏਅਰਫੋਰਸ ਦੇ ਅਧਿਕਾਰਕ ਟਵਿੱਟਰ ਨੇ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।
ਭਾਰਤੀ ਹਵਾਈ ਫ਼ੌਜ ਨੇ ਕਿਹਾ, "ਅਰੁਣਾਚਲ ਪ੍ਰਦੇਸ਼ ਦੇ ਟਾਟੋ ਇਲਾਕੇ ਦੇ ਉੱਤਰ-ਪੂਰਬ 'ਚ ਲੀਪੋ ਤੋਂ 16 ਕਿਲੋਮੀਟਰ ਲਗਭਗ 12,000 ਫੁੱਟ ਦੀ ਉਚਾਈ 'ਤੇ ਹਵਾਈ ਫ਼ੌਜ ਦਾ ਲਾਪਤਾ AN-32 ਜਹਾਜ਼ ਦਾ ਮਲਬਾ ਅੱਜ ਵੇਖਿਆ ਗਿਆ। ਹੁਣ ਹੈਲੀਕਾਪਟਰ ਨਾਲ ਇਲਾਕੇ ਦੀ ਤਲਾਸ਼ ਜਾਰੀ ਹੈ।"
AN-32 ਜਹਾਜ਼ ਦੇ 8 ਦਿਨਾਂ ਬਾਅਦ ਮਲਬਾ ਲੱਬਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ, "AN-32 ਜਹਾਜ਼ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਲਈ ਉਹ ਖੇਦ ਦਾ ਪ੍ਰਗਟਾਵਾ ਕਰਦੇ ਹਨ, ਜਿਸ ਦਾ ਮਲਬਾ ਜਹਾਜ਼ ਦੇ ਗੁਆਚਣ ਤੋਂ 8 ਦਿਨਾਂ ਬਾਅਦ ਮਿਲਿਆ ਹੈ। ਉਹ ਪ੍ਰਾਰਥਨਾ ਕਰਦੇ ਹਨ ਕਿ ਇਸ ਵਿੱਚ ਰਹਿਣ ਵਾਲੇ ਜਿੰਦਾ ਬਚੇ ਹੋਣ ਅਤੇ ਉਨ੍ਹਾਂ ਨੂੰ ਜਲਦੀ ਲੱਭ ਲਿਆ ਜਾਵੇ।"