ਨਵੀਂ ਦਿੱਲੀ: ਰਾਜ ਸਭਾ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ 'ਚ ਰਿਜ਼ਰਵੇਸ਼ਨ ਸੋਧ ਬਿੱਲ ਨੂੰ ਮੰਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਸ਼ਾਸਨ 6 ਮਹੀਨੇ ਵਧਾਏ ਜਾਣ ਦੀ ਮਿਆਦ ਨੂੰ ਵੀ ਮੰਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ 'ਚ ਇਹ ਦੋਨੋਂ ਬਿੱਲ ਪੇਸ਼ ਕੀਤੇ ਸੀ। ਇਸ ਦੌਰਾਨ ਸ਼ਾਹ ਨੇ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਵਿਰੋਧੀਆਂ ਨੂੰ ਸਵਾਲ ਕੀਤਾ ਕਿ ਕੀ ਕਸ਼ਮੀਰੀ ਪੰਡਿਤ ਜੋ ਆਪਣੇ ਹੀ ਦੇਸ਼ ਅੰਦਰ ਠੋਕਰ ਖਾ ਰਹੇ ਹਨ, ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਤੋੜਿਆ ਗਿਆ ਹੈ। ਕੀ ਇਹ ਕਸ਼ਮੀਰੀਅਤ ਦਾ ਹਿੱਸਾ ਨਹੀਂ ਸੀ?
ਜੰਮੂ-ਕਸ਼ਮੀਰ 'ਚ ਮੁੜ ਰਾਸ਼ਟਰਪਤੀ ਸ਼ਾਸਨ ਲਾਗੂ
ਰਾਜ ਸਭਾ 'ਚ ਸੋਮਵਾਰ ਨੂੰ ਜੰਮੂ-ਕਸ਼ਮੀਰ 'ਚ ਰਿਜ਼ਰਵੇਸ਼ਨ ਸੋਧ ਬਿੱਲ ਨੂੰ ਮੰਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਸ਼ਾਸਨ 6 ਮਹੀਨੇ ਵਧਾਏ ਜਾਣ ਦੀ ਮਿਆਦ ਨੂੰ ਵੀ ਮੰਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ 'ਚ ਇਹ ਦੋਨੋਂ ਬਿੱਲ ਪੇਸ਼ ਕੀਤੇ ਸੀ।
ਫ਼ੋਟੋ
3 ਜੁਲਾਈ ਨੂੰ ਜੰਮੂ-ਕਸ਼ਮੀਰ 'ਚ ਇੱਕ ਵਾਰ ਫ਼ਿਰ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇਗਾ। 2 ਜੁਲਾਈ ਨੂੰ ਇਸ ਦੀ ਸਮੇਂ ਸੀਮਾ ਖ਼ਤਮ ਹੋ ਰਹੀ ਸੀ। 21 ਨਵੰਬਰ ਨੂੰ ਰਾਜ ਪਾਲ ਨੇ ਵਿਧਾਨ ਸਭਾ ਨੂੰ ਭੰਗ ਕਰ ਦਿੱਤੀ ਸੀ। ਇਸ ਦੌਰਾਨ ਖ਼ਾਸ ਇਹ ਰਿਹਾ ਕਿ ਮਮਤਾ ਬੈਨਰਜੀ ਦੀ ਪਾਰਟੀ ਤਰਿਣਮੂਲ ਕਾਂਗਰਸ ਨੇ ਦੋਹਾਂ ਕਾਨੂੰਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।