ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਧਾਰਮਿਕ ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' 'ਰੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀ ਫ਼ਿਲਮ ਸਮੀਖ਼ਿਆ ਕਮੇਟੀ ਦੀ ਮੁਕੰਮਲ ਰਿਪੋਰਟ ਅਕਾਲ ਤਖ਼ਤ ਸਾਹਿਬ ਨਹੀਂ ਪੁੱਜੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਅਕਾਲ ਤਖ਼ਤ ਸਾਹਿਬ 'ਚ ਰਿਪੋਰਟ ਨਹੀਂ ਆਉਂਦੀ, ਫ਼ਿਲਮ ਦੇ ਰੋਕ ਲੱਗੀ ਰਹੇਗੀ।
'ਦਾਸਤਾਨ-ਏ-ਮੀਰੀ ਪੀਰੀ' ਫ਼ਿਲਮ 'ਤੇ ਅਕਾਲ ਤਖ਼ਤ ਦੀ ਰੋਕ - film
ਐਨੀਮੇਟਡ ਫ਼ਿਲਮ 'ਦਾਸਤਾਨ-ਏ-ਮੀਰੀ ਪੀਰੀ' 'ਤੇ ਅਕਾਲ ਤਖ਼ਤ ਸਾਹਿਬ ਨੇ ਰੋਕ ਲਗਾ ਦਿੱਤੀ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਫ਼ਿਲਮ ਸਮੀਖਿਆ ਕਮੇਟੀ ਦੀ ਕੋਈ ਰਿਪੋਰਟ ਨਹੀਂ ਆਈ ਹੈ।
ਸੰਕੇਤਕ ਤਸਵੀਰ
ਉਨ੍ਹਾਂ ਕਿਹਾ ਕਿ ਜੇਕਰ ਫ਼ਿਲਮ ਪ੍ਰਬੰਧਕ ਇਸਦੇ ਬਾਵਜੂਦ ਵੀ ਫ਼ਿਲਮ ਰਿਲੀਜ਼ ਕਰਦੇ ਹਨ ਤਾਨਿਹ ਉਨ੍ਹਾਂ ਦੀ ਆਪਣੀ ਜਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਪਹਿਲਾਂ ਹੀ ਪਾਸ ਕੀਤੇ ਗਏ ਮਤੇ ਦੇ ਮੁਤਾਬਿਕ ਕਿਸੇ ਵੀ ਵਿਅਕਤੀ ਵਿਸ਼ੇਸ਼ ਵਜੋਂ ਗੁਰੂ ਸਾਹਿਬਾਂ ਦਾ ਰੋਲ ਨਿਭਾਉਣਾ ਜਾਂ ਫ਼ਿਰ ਐਨੀਮੇਟਡ ਚਰਿੱਤਰ ਦਰਸਾਉਣ 'ਤੇ ਪਾਬੰਦੀ ਲਗਾਈ ਗਈ ਹੈ।
Last Updated : Jun 2, 2019, 10:48 AM IST